ਜਿਲਾ ਸਿਹਤ ਅਫਸਰ ਵੱਲੋ ਫੂਡ ਸਟਰੀਟ ਤੇ ਦੁਸ਼ਿਹਰਾ ਗਰਾਊਂਡ ਦੇ ਨਜਦੀਕ ਲੱਗੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਗਈ

Date:

ਜਿਲਾ ਸਿਹਤ ਅਫਸਰ ਵੱਲੋ ਫੂਡ ਸਟਰੀਟ ਤੇ ਦੁਸ਼ਿਹਰਾ ਗਰਾਊਂਡ ਦੇ ਨਜਦੀਕ ਲੱਗੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਗਈ

ਹੁਸ਼ਿਆਰਪੁਰ 18 ਸਤੰਬਰ 2024 (TTT) ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲੇ ਵਿੱਚ ਲੋਕਾਂ ਨੂੰ ਸਾਫ ਅਤੇ ਮਿਆਰੀ ਖਾਦ ਪਦਾਰਥ ਮੁਹਈਆ ਕਰਵਾਉਣ ਲਈ ਸਿਹਤ ਵਿਭਾਗ ਦੀ ਫੂਡ ਟੀਮ ਵਲੋਂ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਹਿੱਸਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦੇ ਚਲਦਿਆਂ ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ, ਫੂਡ ਸੇਫਟੀ ਅਫਸਰ ਅਭਿਨਵ ਕੁਮਾਰ ਤੇ ਵਿਵੇਕ ਕੁਮਾਰ ਦੀ ਫੂਡ ਟੀਮ ਵੱਲੋ ਬੀਤੀ ਰਾਤ ਫੂਡ ਸਟਰੀਟ ਤੇ ਦੁਸਹਿਰਾ ਗਰਾਊਂਡ ਨਜਦੀਕ ਲੱਗੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਗਈ। ਰੇਹੜੀਆਂ ਵਾਲਿਆਂ ਨੂੰ ਕੈਪ, ਦਸਤਾਨੇ ਅਤੇ ਮਾਸਕ ਵੰਡੇ ਗਏ। ਸਾਰੇ ਰੇਹੜੀ ਵਾਲਿਆਂ ਨੂੰ ਸਾਫ ਸਫਾਈ ਦੀ ਹਦਾਇਤ ਕਰਦਿਆਂ ਚੇਤਵਾਨੀ ਦਿੱਤੀ ਗਈ ਕਿ ਜੇਕਰ ਸਾਫ ਸਫਾਈ ‘ਚ ਕੁਤਾਹੀ, ਟੋਪੀਆ ਦਸਤਾਨੇ ਨਾ ਪਾ ਕੇ ਖਾਣਾ ਬਣਾਉਣ ਜਾਂ ਪਰੋਸਣ ਤੇ ਫੂਡ ਸੇਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਰੇਹੜੀਆ ਅਤੇ ਦੁਕਾਨਦਾਰਾਂ ਨੂੰ ਫੂਡ ਸੇਫਟੀ ਸਟੈਡਰਡ ਐਕਟ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਦੀ ਵੀ ਹਿਦਾਇਤ ਕੀਤੀ ਗਈ ਜੋ ਕਿ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਸਮੂਹ ਦੁਕਾਨਦਾਰ ਜੋ ਅਨ ਰਜਿਸਰਡ ਹਨ, ਉਹ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਵਾਉਣ ਨਹੀ ਤਾਂ ਉਹਨਾਂ ਤੇ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

Share post:

Subscribe

spot_imgspot_img

Popular

More like this
Related

ਗੈਰ-ਸੰਚਾਰੀ ਬਿਮਾਰੀਆਂ ਦੀ ਪਛਾਣ ਅਤੇ ਰੋਕਥਾਮ ਲਈ ਵਿਸ਼ੇਸ਼ ਸਕਰੀਨਿੰਗ ਮੁਹਿੰਮ 31 ਮਾਰਚ ਤੱਕ

ਸ਼ਿਆਰਪੁਰ 25 ਫਰਵਰੀ 2025 ,ਸਿਹਤ ਵਿਭਾਗ ਵੱਲੋਂ ਗੈਰ-ਸੰਚਾਰੀ ਬਿਮਾਰੀਆਂ...

ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦਾ ਆਯੋਜਨ

ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ....

महाकुंभ में डुबकी लगाने प्रयागराज पहुंचे हिमाचल के मुख्यमंत्री सुखविंद्र सिंह सुक्खू

मुख्यमंत्री सुखविंद्र सिंह सुक्खू आस्था का स्नान करने सबसे...