
ਹੁਸ਼ਿਆਰਪੁਰ, 21 ਮਾਰਚ: ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਮੁਹਿੰਮ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ 24 ਮਾਰਚ ਨੂੰ ਸੀ-ਪਾਈਟ ਕੈਂਪ ਪਿੰਡ ਜੇਜੋਂ ਵਿਖੇ ਪਲੇਸਮੈਂਟ ਕੈਂਪ ਲਾਇਆ ਜਾਵੇਗਾ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਕੈਂਪ ਵਿਚ ਵੱਖ-ਵੱਖ ਕੰਪਨੀਆ ਸੋਨਾਲਿਕਾ ਟ੍ਰੈਕਟਰ, ਡਿਸਟਿਲਡ ਐਜੂਕੇਸ਼ਨ ਕੰਪਨੀ ਫਾਰ ਸੋਨਾਲਿਕਾ, ਚੈੱਕਮੇਟ ਕੰਪਨੀ, ਵਰਧਮਾਨ ਟੈਕਸਟਾਈਲ ਅਤੇ ਐਚ.ਆਰ. ਇੰਡਸਟਰੀਜ਼ ਆਦਿ ਵਲੋਂ ਹਿੱਸਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਪਨੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਰੋਜ਼ਗਾਰਾਂ ਲਈ ਅੱਠਵੀਂ, 10ਵੀਂ, 12ਵੀਂ, ਅਤੇ ਆਈ.ਟੀ.ਆਈ. ਵਿਦਿਅਕ ਯੋਗਤਾ ਵਾਲੇ ਪ੍ਰਾਰਥੀਆਂ (ਲੜਕੇ ਅਤੇ ਲੜਕੀਆਂ ਦੋਵੇਂ) ਦੀ 11000 ਤੋਂ 21000 ਰੁਪਏ ਪ੍ਰਤੀ ਮਹੀਨਾ ਤਨਖਾਹ ‘ਤੇ ਭਰਤੀ ਕੀਤੀ ਜਾਵੇਗ ਜ਼ਿਕਰਯੋਗ ਹੈ ਕਿ ਉਮੀਦਵਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਤੋਂ 35 ਸਾਲ ਦੇ ਅੰਦਰ ਹੋਵੇ ਅਤੇ ਚਾਹਵਾਨ ਬਿਨੈਕਾਰ 24 ਮਾਰਚ ਨੂੰ ਸਵੇਰੇ 10:00 ਵਜੇ ਪਹੁੰਚ ਕੇ ਪਿੰਡ ਜੇਜੋਂ ਵਿਖੇ ਪਹੁੰਚ ਕੇ ਇਸ ਪਲੇਸਮੈਂਟ ਕੈਂਪ ਦਾ ਲਾਭ ਹਾਸਲ ਕਰ ਸਕਦੇ ਹਨ।
