ਸਿਵਲ ਸਰਜਨ ਨੇ ਪੀ.ਸੀ.ਪੀ.ਐਨ.ਡੀ.ਟੀ. ਸੰਬੰਧੀ ਜਿਲਾ ਸਲਾਹਕਾਰ ਕਮੇਟੀ ਨਾਲ ਕੀਤੀ ਮੀਟਿੰਗ

Date:

ਸਿਵਲ ਸਰਜਨ ਨੇ ਪੀ.ਸੀ.ਪੀ.ਐਨ.ਡੀ.ਟੀ. ਸੰਬੰਧੀ ਜਿਲਾ ਸਲਾਹਕਾਰ ਕਮੇਟੀ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ 24 ਸਤੰਬਰ 2024 (TTT) ਪੀ.ਸੀ.ਪੀ.ਐਨ.ਡੀ.ਟੀ. ਜਿਲਾ ਸਲਾਹਕਾਰ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਕਮ ਜਿਲ੍ਹਾ ਐਪਰੋਪ੍ਰੀਏਟ ਅਥਾਰਟੀ ਪੀ.ਸੀ.ਪੀ.ਐਨ.ਡੀ.ਟੀ ਐਕਟ ਡਾ.ਪਵਨ ਕੁਮਾਰ ਸ਼ਗੋਤਰਾ ਦੀ ਪ੍ਰਧਾਨਗੀ ਅਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫਸਰ ਪੀ.ਸੀ.ਪੀ.ਐਨ.ਡੀ.ਟੀ ਐਕਟ ਡਾ ਅਨੀਤਾ ਕਟਾਰੀਆ ਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ ਵਿਖੇ ਆਯੋਜਿਤ ਕੀਤੀ ਗਈ। ਕਮੇਟੀ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਪਵਨ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਵਿਚ ਪੀ.ਸੀ ਐਂਡ.ਪੀ.ਐਨ ਡੀ.ਟੀ.ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਤੇ ਕਿਸੇ ਨੂੰ ਵੀ ਇਸ ਐਕਟ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਵੱਲੋਂ ਨੋਡਲ ਅਫਸਰ ਪੀ.ਸੀ.ਪੀ.ਐਨ.ਡੀ.ਟੀ ਐਕਟ ਡਾ ਅਨੀਤਾ ਕਟਾਰੀਆ ਦੀ ਅਗਵਾਈ ਵਿੱਚ ਗਠਿਤ ਟੀਮ ਵੱਲੋਂ ਜਿਲੇ ਦੇ ਸਾਰੇ ਸਕੈਨਿੰਗ ਸੈਂਟਰਾਂ ਦੀ ਐਕਟ ਦੇ ਨਿਯਮਾਂ ਅਨੁਸਾਰ ਨਿਯਮਿਤ ਇੰਨਸਪੈਕਸ਼ਨ ਕੀਤੀ ਜਾਂਦੀ ਹੈ ਤੇ ਸਕੈਨਿੰਗ ਸੈਂਟਰਾਂ ਦਾ ਰਿਕਾਰਡ ਰੱਖਿਆ ਜਾਂਦਾ ਹੈ।

ਇਸ ਮੌਕੇ ਸਲਾਹਕਾਰ ਕਮੇਟੀ ਦੇ ਮੈਂਬਰਾਂ ਨੂੰ ਪੀਐਨਡੀਟੀ ਕੋਆਰਡੀਨੇਟਰ ਅਭੈ ਮੋਹਨ ਵੱਲੋਂ ਪੀ.ਸੀ. ਐਂਡ ਪੀ.ਐਨ.ਡੀ.ਟੀ. ਐਕਟ ਅਨੁਸਾਰ ਕੀਤੀਆਂ ਗਈਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਕਈ ਹੋਰ ਅਹਿਮ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਚਾਈਲਡ ਸਪੈਸ਼ਲਿਸਟ ਡਾ.ਹਰਨੂਰਜੀਤ ਕੌਰ, ਗਾਇਨੀ ਮਾਹਰ ਡਾ.ਮੰਜਰੀ, ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਸਹਾਇਕ ਜਿਲ੍ਹਾ ਅਟਾਰਨੀ ਪਵਨਪ੍ਰੀਤ ਸਿੰਘ, ਲੀਗਲ ਪ੍ਰੋਬੇਸ਼ਨਰੀ ਅਫ਼ਸਰ ਐਡਵੋਕੇਟ ਸੁਖਜਿੰਦਰ ਸਿੰਘ, ਐਡਵੋਕੇਟ ਤਰੁਣਵੀਰ ਸਿੰਘ, ਡੀਐਸਪੀ ਬਲਵਿੰਦਰ ਸਿੰਘ ਇੰਸਪੈਕਟਰ ਪ੍ਰਭਜੋਤ ਕੌਰ ਐਡਵੋਕੇਟ ਆਰਤੀ ਭੱਲਾ ਅਤੇ ਕੇਵਲ ਕ੍ਰਿਸ਼ਨ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

होली की रात पत्नी ने पति की गला दबाकर कर दी हत्या

जिला कांगड़ा में होली की रात पत्नी ने...