
ਹੁਸ਼ਿਆਰਪੁਰ, 21 ਮਾਰਚ: ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਟਰੱਸਟ ਦਫ਼ਤਰ ਦੇ ਸਟਾਫ ਨਾਲ ਮੀਟਿੰਗ ਕਰਦਿਆਂ ਟਰੱਸਟ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ।
ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਟਰੱਸਟ ਵਲੋਂ, ਜੋ ਨਿਲਾਮੀ ਪਿਛਲੇ ਦਿਨਾਂ ਵਿਚ ਕੀਤੀ ਗਈ ਹੈ, ਉਸ ਵਿਚ ਤਕਰੀਬਨ 1 ਕਰੋੜ 12 ਲੱਖ ਰੁਪਏ ਦੀ ਜਾਇਦਾਦ ਨੂੰ ਵੇਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਕਾਇਆ ਰਾਸ਼ੀ ਰਾਸ਼ੀ ਜਮ੍ਹਾਂ ਕਰਵਾਉਣ ਲਈ ਟਰੱਸਟ ਦਫ਼ਤਰ ਵਲੋਂ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਰੱਸਟ ਦਫ਼ਤਰ ਨੂੰ ਈ-ਆਕਸ਼ਨ ਰਾਹੀਂ ਪ੍ਰਾਪਤ ਹੋਈ ਰਾਸ਼ੀ ਨੂੰ ਜ਼ਿਲ੍ਹੇ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਵਿਕਾਸ ਕਾਰਜਾਂ ‘ਤੇ ਖਰਚ ਕੀਤਾ ਜਾਵੇਗਾ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਟਰੱਸਟ ਦੀ ਸਕੀਮ ਨੰਬਰ 2 (ਰਾਜੀਵ ਗਾਂਧੀ ਐਵੀਨਿਊ) ਵਿਚ 8 ਏਕੜ ਦੀ ਇਕ ਪੋਕਟ ਵਿਚ ਵੱਖ-ਵੱਖ ਵਰਗਾਂ ਦੇ 134 ਪਲਾਟਾਂ ਦਾ ਡਰਾਅ/ਆਕਸ਼ਨ ਜਲਦ ਹੀ ਕੀਤੀ ਜਾਵੇਗੀ। ਇਸ ਪੋਕਟ ਵਿਚ ਲੋੜੀਂਦੀਆਂ ਸਹੂਲਤਾਂ ਦੇਣ ਲਈ ਵੱਖ-ਵੱਖ ਕੰਮਾਂ ਦੇ ਟੈਂਡਰ ਜਲਦ ਹੀ ਜਾਰੀ ਕੀਤੇ ਜਾਣਗੇ।
