ਸੁਖਬੀਰ ਬਾਦਲ ਤੇ ਹਮਲਾ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਹੋਇਆ : ਭੁਪਿੰਦਰ ਸਿੰਘ
(TTT)ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅਕਾਲੀ ਸਰਕਾਰ ਦੇ ਹੁੰਦਿਆਂ ਹੋਈਆਂ ਜਾਣੇ ਅਣਜਾਣੇ ਵਿੱਚ ਭੁੱਲਾਂ ਦੀ ਖਿਮਾਂ ਦੀ ਇਵਜ਼ ਵਜੋਂ ਮਿਲੀ ਸੇਵਾ ਨਿਭਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਸੁਖਬੀਰ ਸਿੰਘ ਬਾਦਲ ਉੱਪਰ ਹੋਏ ਜਾਨਲੇਵਾ ਹਮਲੇ ਦੀ ਨਿਖੇਦੀ ਕਰਦਿਆਂ ਸਰਕਲ ਪ੍ਰਧਾਨ ਭੁਪਿੰਦਰ ਸਿੰਘ ਮਹਿੰਦੀਪੁਰ ਵਲੋਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਪਾਵਨ ਸਥਾਨ ਤੇ ਇਹ ਹਮਲਾ ਬੇਹੱਦ ਨਿੰਦਨਯੋਗ ਹੈ। ਭੁਪਿੰਦਰ ਸਿੰਘ ਨੇ ਕਿਹਾ ਕਿ ਹਰ ਸਿੱਖ ਨੂੰ ਇਸ ਭਰਾ ਮਾਰੂ ਜੰਗ ਦੀ ਨਿਖੇਦੀ ਕਰਨੀ ਚਾਹੀਦੀ ਹੈ।ਹਲਕਾ ਸ਼ਾਮਚੁਰਾਸੀ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ ਇਸ ਮੌਕੇ ਹਲਕਾ ਸ਼ਾਮਚੁਰਾਸੀ ਦੇ ਸਮੂਹ ਸਰਕਲ ਪ੍ਰਧਾਨ, ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਹੱਥ ਦੇ ਰੱਖਣ ਤੇ ਅਕਾਲਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਿਕ ਕਮੇਟੀ ਦੇ ਸੇਵਾਦਾਰਾਂ ਅਤੇ ਅੰਗ ਰੱਖਿਅਕ ਮੁਲਾਜਮਾਂ ਦੀ ਮੁਸਤੈਦੀ ਦੀ ਪ੍ਰਸ਼ੰਸਾ ਕੀਤੀ ਜਿਹਨਾਂ ਵੱਡੀ ਘਟਨਾ ਨੂੰ ਹੋਣ ਤੋਂ ਬਚਾ ਰੱਖਿਆ। ਇਸ ਮੌਕੇ ਲੰਬਰਦਾਰ ਤੀਰਥ ਸਿੰਘ ਐਡਵੋਕੇਟ ਸੂਰਜ ਬਰਿੰਦਰ ਸਿੰਘ ਦਵਿੰਦਰ ਸਿੰਘ ਨਿਰੰਜਨ ਸਿੰਘ ਹਰਿੰਦਰ ਪਾਲ ਜਸਵਿੰਦਰ ਸਿੰਘ ਮਨਮੋਹਨ ਸਿੰਘ ਰਜਵੰਤ ਸਿੰਘ ਲਖਵੀਰ ਸਿੰਘ ਜਸਵਿੰਦਰ ਸਿੰਘ ਧਰਮਬੀਰ ਆਦਿ ਹੋਰ ਅਕਾਲੀ ਵਰਕਰ ਹਾਜ਼ਿਰ ਸਨ।