“ਹੁਸ਼ਿਆਰਪੁਰ ਵਿੱਚ ਰੋਟਰੀ ਕਲੱਬ ਦੁਆਰਾ ਅਧਿਆਪਕ ਦਿਵਸ ਮਨਾਇਆ ਗਿਆ, 7 ਅਧਿਆਪਕਾਂ ਨੂੰ ਸਨਮਾਨਿਤ ਕੀਤਾ”
ਹੁਸ਼ਿਆਰਪੁਰ,(TTT) 14 ਸਤੰਬਰ ਰੋਟਰੀ ਕਲੱਬ ਦੇ ਪਾਸਟ ਪ੍ਰਧਾਨ ਅਤੇ ਪ੍ਰੋਜੈਕਟ ਚੇਅਰਮੈਨ ਜਰਨੈਲ ਸਿੰਘ ਧੀਰ ਨੇ ਦੱਸਿਆ ਕਿ ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਦੁਆਰਾ ਹੋਟਲ ਫਾਈਨ ਡਾਈਨਿੰਗ, ਨਜ਼ਦੀਕ ਸ਼ਿਮਲਾ ਪਹਾੜੀ ਚੌਂਕ ਹੁਸ਼ਿਆਰਪੁਰ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਰੋਟਰੀ ਕਲੱਬ ਦੇ ਪ੍ਰਧਾਨ ਵਿਜੈ ਕੁਮਾਰ ਨੇ ਕੀਤੀ ਅਤੇ ਰੋਟਰੀ ਕਲੱਬ ਦੇ ਸਹਾਇਕ ਗਵਰਨਰ ਭੁਪਿੰਦਰ ਕੁਮਾਰ ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਮਿਹਨਤ, ਲਗਨ ਅਤੇ ਮਿਸ਼ਨਰੀ ਭਾਵਨਾ ਨਾਲ ਕੰਮ ਕਰਨ ਵਾਲੇ 7 ਅਧਿਆਪਕਾਂ ਨੂੰ ਸ਼ਾਲ, ਲੋਈ ਅਤੇ ਸਰਟੀਫਿਕੇਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਵਿੱਚ ਅਧਿਆਪਕਾ ਮੋਨਿਕਾ ਅੱਜੋਵਾਲ, ਅਧਿਆਪਕਾ ਸੰਗੀਤਾ ਸੈਣੀ ਅੱਜੋਵਾਲ, ਜਸਵਿੰਦਰ ਕੋਰ ਯੋਧਾਮਲ, ਪਰਵਿੰਦਰ ਕੌਰ ਯੋਧਾਮਲ, ਰਾਮਧੰਨ ਸਿਘ ਮਾਂਝੀ, ਸੁਰਿੰਦਰ ਕੁਮਾਰ ਡਾਡਾ ਅਤੇ ਰਾਜੇਸ਼ ਕੁਮਾਰ ਡਾਡਾ ਸ਼ਾਮਿਲ ਸਨ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਵਿਜੇ ਕੁਮਾਰ ਨੇ ਕਿਹਾ ਕਿ ਅਧਿਆਪਕ ਦੇਸ਼ ਦੇ ਨਿਰਮਾਤਾ ਹੁੰਦੇ ਹਨ ਅਤੇ ਸੱਭਿਆ ਸਮਾਜ ਦੇ ਸਿਰਜਨਹਾਰ ਹੁੰਦੇ ਹਨ। ਮੁੱਖ ਮਹਿਮਾਨ ਭੁਪਿੰਦਰ ਕੁਮਾਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅਧਿਆਪਕ ਰੋਸ਼ਨੀ ਦੀ ਉਹ ਕਿਰਣ ਹਨ ਜੋ ਸਮਾਜਿਕ, ਆਰਥਿਕ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਸਨਮਾਨ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਹਨ। ਇਨ੍ਹਾਂ ਤੋਂ ਇਲਾਵਾ ਹਰਸ਼ਵਿੰਦਰ ਸਿੰਘ, ਰਾਜਨ ਸੈਣੀ, ਅਮਨਦੀਪ ਸਿੰਘ, ਨਰੇਸ਼ ਕੁਮਾਰ ਹਾਂਡਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਕੁਲਦੀਪ ਸਿੰਘ ਪੱਤੀ, ਰਣਜੀਤ ਕੁਮਾਰ, ਵਿਸ਼ਵ ਬੰਧੂ ਆਦਿ ਮੌਜੂਦ ਸੀ।