ਡਰੱਗ ਐਂਡ ਕਾੱਸਮੈਟਿਕ ਐਕਟ ਅਧੀਨ ਡਰੱਗ ਕੰਟਰੋਲ ਅਫਸਰ ਵੱਲੋਂ ਹਰਿਅਣਾ ਦੇ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ
ਹੁਸ਼ਿਆਰਪੁਰ 30 ਅਗਸਤ 2024 (TTT) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਰੱਗ ਕੰਟਰੋਲ ਅਫਸਰ ਸ੍ਰੀ ਗੁਰਜੀਤ ਸਿੰਘ ਰਾਣਾ ਵੱਲੋਂ ਕਸਬਾ ਹਰਿਆਣਾ ਦੇ ਵੱਖ-ਵੱਖ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਡਰੱਗ ਕੰਟਰੋਲ ਅਫਸਰ ਸ੍ਰੀ ਗੁਰਜੀਤ ਸਿੰਘ ਰਾਣਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਡਰੱਗ ਐਂਡ ਕਾੱਸਮੈਟਿਕ ਐਕਟ 1940 ਦੇ ਅਧੀਨ ਜੋ ਖਾਮੀਆਂ ਪਾਈਆਂ ਗਈਆਂ ਉਸਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੂਚਨਾ ਹਿੱਤ ਭੇਜ ਦਿੱਤੀ ਗਈ ਹੈ ਅਤੇ ਜਿਸਦੀ ਡਰੱਗ ਐਂਡ ਕਾਸਮੈਟਿਕ ਐਕਟ ਅਧੀਨ ਬਣਦੀ ਕਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਦੌਰਾਨ ਕੈਮਿਸਟਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਮੈਡੀਕਲ ਸਟੋਰ ਡਾਕਟਰ ਦੁਆਰਾ ਲਿਖੀ ਪਰਚੀ ਤੋਂ ਬਿਨਾਂ ਦਵਾਈ ਨਾ ਵੇਚੇ ਅਤੇ ਪਾਬੰਦੀਸ਼ੁਦਾ ਜਾਂ ਨਸ਼ੇ ਵਜੋੰ ਵਰਤ ਹੋਣ ਵਾਲੀਆਂ ਅਤੇ ਦਵਾਈਆਂ ਨਾ ਰੱਖੀਆਂ ਜਾਣ। ਆਪਣੀਆਂ ਦਵਾਈਆਂ ਦਾ ਅਤੇ ਇਹਨਾਂ ਦੀ ਸੇਲ ਅਤੇ ਪਰਚੇਜ ਦੇ ਰਿਕਾਰਡ ਨੂੰ ਮੇਨਟੇਨ ਰੱਖਿਆ ਜਾਵੇ।
ਸ੍ਰੀ ਗੁਰਜੀਤ ਸਿੰਘ ਰਾਣਾ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਚੈਕਿੰਗਾਂ ਜਾਰੀ ਰਹਿਣਗੀਆਂ ਤੇ ਜੇਕਰ ਕੋਈ ਵੀ ਕੈਮਿਸਟ ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਜਾਂ ਗੈਰ ਕਾਨੂੰਨੀ ਢੰਗ ਨਾਲ ਦਵਾਈਆਂ ਦਾ ਕਾਰੋਬਾਰ ਜਾਂ ਨਸ਼ੇ ਸੰਬੰਧੀ ਦਵਾਈਆਂ ਵੇਚਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।