ਸੁਰਜੀਤ ਮਿਹਮੀ ਵਿਧਾਨ ਸਭਾ ਹੁਸ਼ਿਆਰਪੁਰ ਦੇ ਪ੍ਰਧਾਨ ਨਿਯੁਕਤ – ਸੈਲਾ ਰਾਏ ਬੈਂਸ

Date:

ਸੁਰਜੀਤ ਮਿਹਮੀ ਵਿਧਾਨ ਸਭਾ ਹੁਸ਼ਿਆਰਪੁਰ ਦੇ ਪ੍ਰਧਾਨ ਨਿਯੁਕਤ – ਸੈਲਾ ਰਾਏ ਬੈਂਸ

ਹੁਸ਼ਿਆਰਪੁਰ, ( ਨਵਨੀਤ ਸਿੰਘ ਚੀਮਾ ):- ਵਿਧਾਨ ਸਭਾ ਹੁਸ਼ਿਆਰਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਗੁਰਲਾਲ ਸੈਲਾ, ਜ਼ਿਲ੍ਹਾ ਇੰਚਾਰਜ ਨਿਸ਼ਾਨ ਚੋਧਰੀ, ਮਦਨ ਸਿੰਘ ਬੈਂਸ ਜ਼ਿਲੇ ਦੇ ਮੀਤ ਪ੍ਰਧਾਨ ਸੋਮ ਨਾਥ ਬੈਂਸ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿੱਚ ਸਰਬਸਮਤੀ ਨਾਲ ਵਿਧਾਨ ਸਭਾ ਹੁਸ਼ਿਆਰਪੁਰ ਦੇ ਪ੍ਰਧਾਨ ਸੁਰਜੀਤ ਮਿਹਮੀ ਜੀ ਨੂੰ ਲਗਾਇਆ ਗਿਆ ਅਤੇ ਡਾ ਰਤਨ ਨੂੰ ਜ਼ਿਲ੍ਹਾ ਸਕੱਤਰ ਅਤੇ ਸ੍ਰੀ ਕਿਸ਼ੋਰੀ ਲਾਲ ਜੀ ਨੂੰ ਵਿਧਾਨ ਸਭਾ ਦੇ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਸੈਣੀ ਨੂੰ ਵਿਧਾਨ ਸਭਾ ਦਾ ਕਨਵੀਨਰ ਲਗਾਇਆ ਗਿਆ। ਇਸ ਮੌਕੇ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੇ ਘਰ ਘਰ ਜਾ ਕੇ ਬਸਪਾ ਮੈਂਬਰ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਬਸਪਾ ਆਗੂਆਂ ਨੇ ਸੰਬੋਧਨ ਕੀਤਾ ਕਿ ਦਿਨੋ ਦਿਨ ਵਧ ਰਹੀ ਮਹਿੰਗਾਈ ਬੇਰੁਜ਼ਗਾਰੀ ਨੇ ਪੰਜਾਬ ਦੇ ਲੋਕਾਂ ਦਾ ਲੱਕ ਤੋੜਿਆ। ਇਸ ਮੌਕੇ ਜ਼ਿਲ੍ਹਾ ਸਕੱਤਰ ਹਰਜੀਤ ਲਾਡੀ ਜ਼ਿਲ੍ਹਾ ਮਹਿਲਾ BVF ਕਨਵੀਨਰ ਰੇਨੂੰ ਲੱਧੜ ਸੰਤੋਸ਼ ਰੱਲ ਗੋਤਮ ਸਿੱਧੂ ਟਿੰਕੂ ਸਿੰਘ ਚੋਧਰੀ ਚੰਨਣ ਰਾਮ ਬਲਵੀਰ ਚੰਦ ਆਦਿ ਸਾਥੀ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

ਹੁਸ਼ਿਆਰਪੁਰ ਪੁਲਿਸ ਵੱਲੋਂ 03 ਨਸ਼ਾ ਤਸਕਰਾਂ ਦੀ ਗਿਰਫਤਾਰੀ, ਨਸ਼ੀਲੀਆਂ ਗੋਲੀਆਂ ਬਰਾਮਦ

ਹੁਸ਼ਿਆਰਪੁਰ ਪੁਲਿਸ (ਥਾਣਾ ਟਾਂਡਾ) ਨੇ ਨਸ਼ਿਆਂ ਅਤੇ ਅਪਰਾਧਾਂ ਨਾਲ...

आयकर विभाग ने लगाया 944 करोड़ रुपये का जुर्माना….इंडिगो को तगड़ा झटका

 देश की सबसे बड़ी एयरलाइन कंपनी इंडिगो पर आयकर...

ਪੰਜਾਬ ’ਚ ਇਸ ਦਿਨ ਤੋਂ ਪਵੇਗੀ ਅੱਤ ਦੀ ਗਰਮੀ, ਨਹੀ ਮਿਲੇਗੀ ਕੋਈ ਰਾਹਤ !

ਪੰਜਾਬ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਕੁਝ ਦਿਨਾਂ...