ਸੁਨੀਲ ਜਾਖੜ ਨੇ ਸਾਡੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ- ਬਲਬੀਰ ਸਿੰਘ ਰਾਜੇਵਾਲ

Date:

ਸੁਨੀਲ ਜਾਖੜ ਨੇ ਸਾਡੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ- ਬਲਬੀਰ ਸਿੰਘ ਰਾਜੇਵਾਲ

(TTT) ਕਿਸਾਨ ਜਥੇਬੰਦੀਆਂ ਵਲੋਂ ਅੱਜ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਭਾਜਪਾ ਵਾਲਿਆਂ ਤੋਂ 11 ਸਵਾਲ ਪੁੱਛ ਰਹੇ ਹਾਂ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸਾਡੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ। ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਅਸੀਂ ਆਪ ਸਰਕਾਰ ਨੂੰ ਵੀ ਪਿੰਡਾਂ ਵਿਚ 11 ਸਵਾਲ ਪੁੱਛਾਗੇਂ। ਲੱਖੋਵਾਲ ਨੇ ਹੰਸ ਰਾਜ ਹੰਸ ਵਲੋਂ ਪਿਛਲੇ ਦਿਨੀਂ ਧਮਕੀ ਭਰੇ ਲਹਿਜੇ ਵਿਚ ਕਿਸਾਨਾਂ ਨੂੰ ਬੋਲੇ ਸ਼ਬਦਾਂ ਦੀ ਵੀ ਨਿਖੇਦੀ ਕਰਦਿਆਂ ਕਿਹਾ ਕਿ ਅਜਿਹੀਆਂ ਗੱਲਾਂ ਇਕ ਮੌਜੂਦਾ ਸੰਸਦ ਮੈਂਬਰ ਨੂੰ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ। ਇਸ ਦੌਰਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਉਹ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੋਂ ਨਿਰੰਤਰ ਸਵਾਲ ਪੁੱਛਣ ਦਾ ਸਿਲਸਿਲਾ ਜਾਰੀ ਰੱਖਣਗੇ ਉਹ ਵੀ ਸ਼ਾਂਤਮਈ ਢੰਗ ਨਾਲ। ਉਨਾਂ ਕਿਹਾ ਕਿ ਸਵਾਲ ਪੁੱਛਣਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ।

Share post:

Subscribe

spot_imgspot_img

Popular

More like this
Related

आयकर विभाग ने लगाया 944 करोड़ रुपये का जुर्माना….इंडिगो को तगड़ा झटका

 देश की सबसे बड़ी एयरलाइन कंपनी इंडिगो पर आयकर...

ਪੰਜਾਬ ’ਚ ਇਸ ਦਿਨ ਤੋਂ ਪਵੇਗੀ ਅੱਤ ਦੀ ਗਰਮੀ, ਨਹੀ ਮਿਲੇਗੀ ਕੋਈ ਰਾਹਤ !

ਪੰਜਾਬ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਕੁਝ ਦਿਨਾਂ...