ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਵਿਖੇ 30 ਦਿਨਾਂ ਵਾਤਾਵਰਨ ਚੁਣੌਤੀ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ।
(TTT) ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਵਿਖੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ ਅਤੇ ਪ੍ਰਿੰਸੀਪਲ ਡਾ. ਸਵਿਤਾ ਗੁਪਤਾ ਦੀ ਅਗਵਾਈ ਹੇਠ ਆਈ.ਕਿਊ.ਏ.ਸੀ. ਅਤੇ ਨੈਸ਼ਨਲ ਐਜੂਕੇਸ਼ਨ ਟਰੱਸਟ ਆਫ ਇੰਡੀਆ ਦੇ ਸਹਿਯੋਗ ਨਾਲ “ਵਾਤਾਵਰਣ ਯੋਧਿਆਂ ਦੀ ਚੁਣੌਤੀ : 30 ਦਿਨਾਂ ਦੀ ਵਾਤਾਵਰਣ ਚੁਣੌਤੀ ” ਸੇਵ ਦਾ ਪਲੈਨੇਟ, ਇੱਕ ਸਮੇਂ ਇੱਕ ਕਦਮ” ਥੀਮ ‘ਤੇ ਸਮਾਪਤ ਹੋਇਆ। ਇਹ ਪ੍ਰੋਗਰਾਮ ਨੈਸ਼ਨਲ ਐਜੂਕੇਸ਼ਨ ਟਰੱਸਟ ਆਫ ਇੰਡੀਆ ਦੇ ਸੀ.ਈ.ਓ ਸਮਰਥ ਸ਼ਰਮਾ, ਪ੍ਰੋਗਰਾਮ ਨੋਡਲ ਅਫਸਰ ਪ੍ਰੋ. ਸੁਕ੍ਰਿਤੀ ਸ਼ਰਮਾ ਅਤੇ ਕੋਆਰਡੀਨੇਟਰ ਡਾ. ਕੰਵਰਦੀਪ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਦੀਆਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਨੋਡਲ ਅਫ਼ਸਰ ਪ੍ਰੋ. ਸੁਕਿ੍ਤੀ ਸ਼ਰਮਾਂ ਨੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਦੇ ਅੰਤਰਗਤ 30 ਦਿਨ ਲਗਾਤਾਰ ਵਾਤਾਵਰਣ ਨੂੰ ਸੁਰਖਿਅਤ ਰੱਖਣ ਹਿੱਤ ਵਿਭਿੰਨ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਲੋਕਾਂ ਨੂੰ ਇਸ ਲਈ ਪ੍ਰੇਰਿਤ ਕੀਤਾ।ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਹੇਮਾ ਸ਼ਰਮਾ ਅਤੇ ਪਿ੍ੰਸੀਪਲ ਡਾ. ਸਵਿਤਾ ਗੁਪਤਾ ਨੇ ਪ੍ਰੋਗਰਾਮ ਨੋਡਲ ਅਫ਼ਸਰ ਪ੍ਰੋ. ਸੁਕ੍ਰਿਤੀ ਸ਼ਰਮਾ, ਕੋਆਰਡੀਨੇਟਰ ਡਾ. ਕੰਵਰਦੀਪ ਸਿੰਘ ਧਾਲੀਵਾਲ ਅਤੇ ਪ੍ਰੋਗਰਾਮ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਚੈਲੇਂਜ ਮੁਕਾਬਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ‘ਤੇ ਵਧਾਈ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਦੁਆਰਾ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉੁਣ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਮਨਜੀਤ ਕੌਰ, ਡਾ. ਗੁਰਚਰਨ ਸਿੰਘ ਅਤੇ ਪ੍ਰੋ. ਮਨੀਸ਼ਾ ਠਾਕੁਰ ਮੌਜੂਦ ਸਨ।