ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ O7 ਸਰਵਿਸਿਜ਼ ਸੋਫਟਵੇਅਰ ਕੰਪਨੀ ਦਾ ਕੀਤਾ ਦੌਰਾ ।
(GBC UPDATE):ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ ਦੇ ਮਾਰਗਦਰਸ਼ਨ ਵਿੱਚ ਆਈ.ਕਿਊ.ਏ.ਸੀ. ਦੇ ਸਹਿਯੋਗ ਨਾਲ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਨਿਸ਼ਾ ਅਰੋੜਾ ਅਤੇ ਪ੍ਰੋ.ਅਮਨਦੀਪ ਦੀ ਅਗਵਾਈ ਵਿੱਚ ਬੀ.ਸੀ.ਏ. ਦੇ ਵਿਦਿਆਰਥੀਆਂ ਨੇ O7 ਸਰਵਿਸਿਜ਼ ਸੋਫਟਵੇਅਰ ਕੰਪਨੀ ਦਾ ਦੌਰਾ ਕੀਤਾ, ਜੋ ਇੱਕ ਪ੍ਰਮੁੱਖ ਤਕਨੀਕੀ ਕੰਪਨੀ ਹੈ। ਵਿਦਿਆਰਥੀਆਂ ਨੇ ਉੱਥੇ ਜਾ ਕੇ ਸੰਸਥਾ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਸਾਫਟਵੇਅਰ ਟੂੂਲਜ਼ ਜਿਵੇਂ ਕਿ ਮਸ਼ੀਨ ਲਰਨਿੰਗ, ਆਰ ਲੈਂਗਵੇਜ ਅਤੇ ਪੀਥਨ ਲੈਂਗਵੇਜ ਦੀ ਉਦਯੋਗਿਕ ਸਿਖਲਾਈ ਦਿੱਤੀ। ਸੰਸਥਾ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦਿੰਦੇ ਹੋਏ ਹਰੇਕ ਚੀਜ਼ ਨੂੰ ਵਿਸਥਾਰ ਨਾਲ ਸਮਝਾਇਆ। ਸਮੁੱਚੀ ਯਾਤਰਾ ਸਫਲ ਰਹੀ ਅਤੇ ਵਿਦਿਆਰਥੀਆਂ ਨੇ ਇਸ ਦੌਰੇ ਦਾ ਬਹੁਤ ਅਨੰਦ ਲਿਆ। ਪ੍ਰਿੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ ਨੇ ਕਿਹਾ ਕਿ ਇਹ ਦੌਰਾ ਵਿਦਿਆਰਥੀਆਂ ਲਈ ਗਿਆਨਵਰਧਕ ਰਿਹਾ ਅਤੇ ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਅਤੇ ਕੰਪਿਊਟਰ ਵਿਭਾਗ ਦੇ ਫੈਕਲਟੀ ਮੈਂਬਰਾਂ ਨੂੰ ਇਸ ਦਿਨ ਦੇ ਸਫਲ ਤਕਨੀਕੀ ਸਿੱਖਿਅਕ ਦੌਰੇ ਲਈ ਵਧਾਈ ਦਿੱਤੀ। ਇਸ ਮੌਕੇ ਪ੍ਰੋ. ਓਮ ਪ੍ਰਕਾਸ਼, ਪ੍ਰੋ: ਪ੍ਰਿਅੰਕਾ ਸ਼ਰਮਾ ਅਤੇ ਪ੍ਰੋ. ਰੈਂਪੀ ਹਾਜ਼ਰ ਸਨ।