News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਪ੍ਰਿਥਵੀ ਵੈਲਫੇਅਰ ਸੋਸਾਇਟੀ ਦੀ ਅਗਵਾਈ ਹੇਠ ਡੀ ਏ ਵੀ ਕਾਲਜ ਅਤੇ ਰਿਆਤ ਬਾਹਰਾ ਕਾਲਜ ਦੇ ਵਿਦਿਆਰਥੀਆਂ ਨੇ ਖਿਲਾਰੇ ” ਬੀਜ ਗੇਂਦ ” ਹਰਿੰਦਰ ਸਿੰਘ

ਪ੍ਰਿਥਵੀ ਵੈਲਫੇਅਰ ਸੋਸਾਇਟੀ ਦੀ ਅਗਵਾਈ ਹੇਠ ਡੀ ਏ ਵੀ ਕਾਲਜ ਅਤੇ ਰਿਆਤ ਬਾਹਰਾ ਕਾਲਜ ਦੇ ਵਿਦਿਆਰਥੀਆਂ ਨੇ ਖਿਲਾਰੇ ” ਬੀਜ ਗੇਂਦ ” ਹਰਿੰਦਰ ਸਿੰਘ
ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਨੇ ਕੀਤੀ ਸ਼ੁਰੂਆਤ ”

(TTT) ਪਿਛਲੇ ਚਾਰ ਵਰ੍ਹਿਆਂ ਵਾਂਗ, ਇਸ ਵਰ੍ਹੇ ਵੀ ਪ੍ਰਿਥਵੀ ਵੈਲਫੇਅਰ ਸੋਸਾਇਟੀ ਵੱਲੋਂ ਪਹਾੜੀ ਇਲਾਕੇ ਦੇ ਜੰਗਲਾਂ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਤੌਰ ਤੇ ਬੀਜ ਗੇਂਦ ਖਿਲਾਰੇ ਗਏ । ਇਸ ਬਾਬਤ ਜਾਣਕਾਰੀ ਦਿੰਦੇ, ਪ੍ਰਿਥਵੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਿੰਦਰ ਸਿੰਘ ਆਦਮਪੁਰ ਨੇ ਕਿਹਾ ਕਿ ਜਿਥੇ ਉਨ੍ਹਾਂ ਦੀ ਸੰਸਥਾ ਮੌਸਮ ਮੁਤਾਬਕ ਬੂਟੇ ਵੀ ਲਗਾਉਂਦੀ ਹੈ , ਉਥੇ ਹੀ ਹਰ ਸਾਲ 20000 ਤੋਂ 25000 ਬੀਜ ਗੇਂਦ ਬਣਾ ਕੇ ਹੁਸ਼ਿਆਰਪੁਰ ਨਾਲ ਲਗਾਇਆਂ ਸ਼ਿਵਾਲਿਕ ਪਹਾੜੀਆਂ ਵਿੱਚ ਇਨ੍ਹਾਂ ਨੂੰ ਖਿਲਾਰਣ ਜਾਂਦੇ ਹਨ । ਇਸ ਵਾਰ ਹੁਸ਼ਿਆਰਪੁਰ – ਉਨਾਂ ਸੜਕ ਮਾਰਗ ਤੇ ਤਕਰੀਬਨ 15 ਕਿਲੋਮੀਟਰ ਤਕ ਬੀਜ ਗੇਂਦ ਖਿਲਾਰੇ । ਹੁਸ਼ਿਆਰਪੁਰ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੀ ਪਹਾੜੀਆਂ ਤੇ ਪੈਦਲ ਚੱਲਦਿਆਂ ਤਕਰੀਬਨ ਇਕ ਪਾਸੇ 3 ਤੋਂ 4 ਕਿਲੋਮੀਟਰ ਤਕ ਇਹ ਬੀਜ ਗੇਂਦ ਖਿਲਾਰੇ । ਤਕਰੀਬਨ 50 ਵਿਦਿਆਰਥੀਆਂ ਨੇ ਅਤੇ 25-30 ਸੰਸਥਾ ਦੇ ਮੈਂਬਰਾਂ ਨੇ ਇਸ ਕਾਰਜ ਵਿੱਚ ਯੋਗਦਾਨ ਦਿੱਤਾ । ਇਹ ਬੀਜ ਗੇਂਦ ਵੱਖ ਵੱਖ ਵੱਖ ਦੇ ਬੀਜ ਇੱਕਠੇ ਕਰਕੇ ਤਿਆਰ ਕੀਤੇ ਜਾਂਦੇ ਹਨ । ਇਨ੍ਹਾਂ ਵਿੱਚ , ਜਾਮਣ , ਡੇਕ, ਅੰਬ, ਲੀਚੀ , ਆੜੂ, ਨਿੰਬੂ, ਲੁਗਾਠ , ਲੂਚੀ, ਬਿੱਲ, ਨਿੰਮ , ਆਂਵਲਾ, ਆਦ ਹੁਖਾਂ ਅਤੇ ਫਲਾਂ ਦੇ ਬੀਜ ਬਹੁਤਾਂਤ ਗਿਣਤੀ ਵਿੱਚ ਹੁੰਦੇ ਹਨ । ਹਰਿੰਦਰ ਸਿੰਘ ਨੇ ਦੱਸਿਆ ਕਿ ਮੈਦਾਨੀ ਇਲਾਕਿਆਂ ਵਿੱਚ ਅਸੀਂ ਸਿੱਧੇ ਹੀ ਬੂਟੇ ਲਗਾਏ ਜਾ ਸਕਦੇ ਹਨ , ਪਰੰਤੂ ਪਹਾੜੀ ਖੇਤਰ ਵਿੱਚ ਬੀਜ ਗੇਂਦ ਰਾਹੀਂ ਜੰਗਲ ਨੂੰ ਸੰਘਣਾ ਕਰਨਾ ਇਕ ਮਾਤਰ ਉਪਾ ਹੈ । ਅਤੇ ਹਰਿੰਦਰ ਸਿੰਘ ਦਾ ਇਹ ਵੀ ਮੰਨਣਾ ਹੈ ਕਿ ਜੰਗਲ ਵਿੱਚ ਹਰ ਤਰ੍ਹਾਂ ਦਾ ਰੁੱਖ ਹੋਣਾ ਚਾਹੀਦਾ ਹੈ, ਜਿਸ ਨਾਲ ਪਰਿਆਵਰਣ ਸੰਤੁਲਣ ਬਣਿਆ ਰਹਿੰਦਾ ਹੈ । ਫਲਾਂ ਨਾਲ ਹੀ ਪੰਛੀਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ, ਫੁਲਾਂ ਨਾਲ ਤਿਤਲੀਆਂ ਅਤੇ ਸ਼ਹਿਦ ਦੀਆਂ ਮੱਖੀਆਂ ਵਿੱਚ ਵਾਧਾ ਹੋਵੇਗਾ । ਜੰਗਲ ਵਿੱਚ ਸ਼ਾਕਾਹਾਰੀ ਜੀਵਾਂ ਨੂੰ ਵੀ ਇਸ ਦਾ ਲਾਭ ਪ੍ਰਾਪਤ ਹੋਵੇਗਾ । ਅਤੇ ਸੰਘਣੇ ਜੰਗਲਾਂ ਨਾਲ ਲਗਾਤਾਰ ਬਰਸਾਤ ਕਾਰਨ ਪਹਾੜੀ ਖਿਸਕਣ ਤੋਂ ਬਚਾਅ ਰਹਿੰਦਾ ਹੈ ।‌ ਸੰਘਣੇ ਜੰਗਲ ਆਸ ਪਾਸ ਦੇ ਇਲਾਕਿਆਂ ਵਿੱਚ ਜਿੱਥੇ ਤਾਜ਼ੀ ਹਵਾ ਦਾ ਸ੍ਰੋਤ ਹੁੰਦੇ ਹਨ, ਉਥੇ ਹੀ ਤਾਪਮਾਨ ਨੂੰ ਵੀ ਵੱਧਣ ਨਹੀਂ ਦਿੰਦੇ ।
ਹਰਿੰਦਰ ਸਿੰਘ ਨੇ ਦਸਿਆ ਕਿ ਬੀਜ ਗੇਂਦ ਬਣਾਉਣ ਵਿੱਚ ਉਨ੍ਹਾਂ ਨੂੰ ਪਰਿਵਾਰ ਦਾ ਵੀ ਪੂਰਾ ਯੋਗਦਾਨ ਮਿਲਦਾ ਹੈ । ਇਸ ਵਿੱਚ ਵਿਸ਼ੇਸ਼ ਤੌਰ ਤੇ ਡੀ ਏ ਵੀ ਕਾਲਜ ਹੁਸ਼ਿਆਰਪੁਰ ਦੇ ਵਿਦਿਆਰਥੀ ( ਬੀ ਐਸ ਸੀ ਮੈਡੀਕਲ ਅਤੇ ਐਗਰੀਕਲਚਰ ) ਵੀ ਲਗਾਤਾਰ ਇਕ ਡੇੜ ਮਹੀਨਾਂ ਬੀਜ ਗੇਂਦ ਬਣਵਾਉਂਦੇ ਰਹੇ ।‌ ਡੀ ਏ ਵੀ ਕਾਲਜ ਦੇ ਪ੍ਰੈਫੈਸਰ ਰਾਜੀਵ ਸ਼ਰਮਾ ਜੀ ਦਾ ਬਹੁਤ ਹੀ ਵਡਮੁੱਲਾ ਸਹਿਯੋਗ ਮਿਲਦਾ ਹੈ ।‌ ਉਹ ਇਕ ਪ੍ਰੇਰਨਾ ਸਰੋਤ ਵੀ ਹਨ । ਡੀ ਏ ਵੀ ਕਾਲਜ ਦੇ ਵਿਦਿਆਰਥੀ : ਜਸਪ੍ਰੀਤ ਸਿੰਘ , ਯਦੂ ਨੰਦਨ , ਹਰਮਨਪ੍ਰੀਤ ਕੌਰ, ਅਮਰਿੰਦਰ ਕੌਰ, ਅਮਿਤ, ਬੇਨਕਾ, ਗੁਰਲੀਨ

ਕੌਰ, ਜਾਨਵੀ, ਸ਼ਰੂਤੀ, ਇਨ੍ਹਾਂ ਬਹੁਤ ਮਿਹਨਤ ਕਰਕੇ ਬੀਜ ਗੇਂਦ ਤਿਆਰ ਕਰਵਾਏ। ਰਿਆਤ ਬਾਹਰਾ ਕਾਲਜ ਤੋਂ ਸਤਨਾਮ ਕੌਰ ( ਲੈਕਚਰਾਰ ) ਜੀ ਵੀ ਬੀ ਐਸ ਸੀ ਐਗਰੀਕਲਚਰ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਤੌਰ ਤੇ ਬੀਜ ਗੇਂਦ ਤਿਆਰ ਕਰਵਾਉਂਦੇ ਰਹੇ । ਅਮਿਤ ਕੁਮਾਰ , ਚੇਤਨਾ, ਸੁਖਪ੍ਰੀਤ ਸਿੰਘ , ਗੁਰਪ੍ਰੀਤ ਕੌਰ, ਚਰਨਜੀਤ ਸਿੰਘ, ਆਦ ਅਨੇਕ ਵਿਦਿਆਰਥੀਆਂ ਨੇ ਸਹਿਯੋਗ ਦਿੱਤਾ ।
ਉਨ੍ਹਾਂ ਹੁਸ਼ਿਆਰਪੁਰ ਤੋਂ ਵਿਧਾਇਕ ਅਤੇ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਜਿੰਪਾ ਜੀ ਆਪਣੇ ਕੀਮਤੀ ਸਮੇਂ ਵਿੱਚੋਂ ਪਿਛਲੇ ਤਿੰਨ ਵਰ੍ਹਿਆਂ ਤੋਂ ਲਗਾਤਾਰ ਕੁੱਝ ਸਮਾਂ ਵਾਤਾਵਰਣ ਲਈ ਸਾਡੇ ਨਾਲ ਆਉਂਦੇ ਹਨ ਅਤੇ ਬੀਜ ਗੇਂਦ ਵੀ ਖਿਲਾਰਦੇ ਹਨ ।‌ ਜਿੰਪਾ ਜੀ ਨੇ ਇਸ ਮੌਕੇ ਹਰਿੰਦਰ ਸਿੰਘ, ਸਤਵੰਤ ਸਿੰਘ ਸਿਆਣ, ਅਤੇ ਹੋਰ ਸਾਥੀਆਂ ਨਾਲ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਕ ਬੂਟਾ ਵੀ ਲਗਾਇਆ ਅਤੇ ਲੰਬੀ ਉਮਰ ਅਤੇ ਤੰਦਰੁਸਤੀ ਦੀ ਮੰਗਲ ਕਾਮਨਾ ਕੀਤੀ । ਇਸ ਤੋਂ ਇਲਾਵਾ, ਹਰਿੰਦਰ ਸਿੰਘ ਨੇ ਆਪਣੇ ਹੋਰ ਵੀ ਸਾਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਿੱਚ ਦਿਲਬਾਗ ਸਿੰਘ, ਡਾਕਟਰ ਇੰਦਰਪ੍ਰੀਤ ਸਿੰਘ, ਕੇਵਲ ਕ੍ਰਿਸ਼ਨ, ਗੁਰਪ੍ਰੀਤ ਸਿੰਘ, ਪ੍ਰੇਫੈਸਰ ਸੀ ਬੀ ਅਰੋੜਾ, ਕਰਨਲ ( ਰਿਟ. ) ਮਨਦੀਪ ਗ੍ਰੇਵਾਲ , ਭੁਪਿੰਦਰ ਸਿੰਘ, ਸੁਖਦੇਵ ਸਿੰਘ, ਟਿੰਕੂ ਚੱਢਾ,


ਹਰਜਿੰਦਰਪਾਲ ਸਿੰਘ, ਹਜੂਰਜੀਤ ਸਿੰਘ, ਮੰਦੀਪ ਸਿੰਘ, ਅਵਤਾਰ ਸਿੰਘ ਰਾਲਮਿਲ, ਅਮਨਦੀਪ ਸਿੰਘ, ਸੁਖਵੀਰ ਸਿੰਘ , ਸਤੀਸ਼ ਪਹਿਲਵਾਨ , ਨਰੇਸ਼ ਕੁਮਾਰ, ਆਦ ਸ਼ਾਮਲ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਪਤਨੀ, ਬਖਸ਼ੀਸ਼ ਕੌਰ ਦਾ ਵੀ ਬਹੁਤ ਸਹਿਯੋਗ ਮਿਲਦਾ ਹੈ, ਕਿਉਂਕਿ ਘਰ ਵਿੱਚ ਤਕਰੀਬਨ ਡੇੜ ਦੋ ਮਹੀਨੇ ਮਿੱਟੀ ਦਾ ਖਿਲਾਰਾ ਸਾਂਭਣਾ , ਬੀਜਾਂ ਅਤੇ ਬੀਜ ਗੇਂਦਾਂ ਦੀ ਸਾਂਭ ਸੰਭਾਲ, ਅਤੇ ਜਿੰਨੇਂ ਵੀ ਸਾਥੀ ਜਾਂ ਵਿਦਿਆਰਥੀ ਆਉਂਦੇ ਹਨ, ਉਨ੍ਹਾਂ ਦੀ ਚਾਹ ਪਾਣੀ ਅਤੇ ਲਗਰਾਂ ਦੀ ਸੇਵਾ ਨਿਭਾਉਂਦੇ ਹਨ । ਉਨ੍ਹਾਂ ਸਤਵੰਤ ਸਿੰਘ ਸਿਆਣ ਜੀ ਦਾ ਵੀ ਧੰਨਵਾਦ ਕੀਤਾ, ਜੋ ਹਰ ਵਕਤ ਮੋਡੇ ਨਾਲ ਮੋਡਾ ਜੋੜ ਕੇ ਸਾਥ ਨਿਭਾਉਂਦੇ ਹਨ ।‌
ਆਖਰ ਵਿੱਚ ਹਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ , ” ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ।। ” ਇਸ ਤੇ ਅਮਲ ਕਰਨ ਦੀ ਲੋੜ ਹੈ ।‌ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉ।
ਇਸ ਮੌਕੇ ਤੇ ਜਿੰਨੇਂ ਵੀ ਵਾਤਾਵਰਣ ਪ੍ਰੇਮੀ ਅਤੇ ਧਰਤੀ ਮਾਤਾ ਦੇ ਸੇਵਾਦਾਰ ਹਾਜ਼ਰ ਸਨ, ਉਨ੍ਹਾਂ ਨੂੰ ਚਾਹ ਅਤੇ ਪ੍ਰਸ਼ਾਦਾ ਛਕਾਇਆ ਗਿਆ ।
ਉਨ੍ਹਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਪਰਮਾਤਮਾ ਇਂਜ ਹੀ ਸੇਵਾ ਲੈਂਦੇ ਰਹਿਣ ।