ਸ਼ਰਾਰਤੀ ਅਨਸਰਾਂ ਦੇ ਵਿਰੁੱਧ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ : ਸਹਾਇਕ ਕਮਿਸ਼ਨਰ

Date:

ਹੁਸ਼ਿਆਰਪੁਰ, 23 ਜੂਨ(ਸ਼ਿਲਪਾ ਜੈਨ):ਸਹਾਇਕ ਕਮਿਸ਼ਨਰ, ਨਗਰ ਨਿਗਮ ਸ਼੍ਰੀ ਸੰਦੀਪ ਤਿਵਾੜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਸ ਦਫਤਰ ਦੇ ਡਿਸਪੈਚ ਨੰਬਰ 1962 ਮਿਤੀ 12.06.2023 ਆਪਣੇ ਪੱਧਰ ’ਤੇ ਲਗਾ ਕੇ ਜੇ.ਈ. ਸਿਵਲ ਦੀਆਂ 5 ਅਸਾਮੀਆਂ ਨੂੰ ਜਨਤਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਦ ਕਿ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਇਹ 5 ਅਸਾਮੀਆ ਦੀ ਭਰਤੀ ਕਰਨ ਦਾ ਕੋਈ ਵੀ ਮਾਮਲਾ ਵਿਚਾਰ ਅਧੀਨ ਨਹੀਂ ਹੈ ਅਤੇ ਨਾ ਹੀ ਇਹ ਪਬਲਿਕ ਨੋਟਿਸ ਇਸ ਦਫਤਰ ਵਲੋਂ ਜਾਰੀ ਕੀਤਾ ਗਿਆ ਹੈ। ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਇਸ ਪਬਲਿਕ ਨੋਟਿਸ ਦੇ ਅਧਾਰ ’ਤੇ ਆਪਣੀ ਕੋਈ ਵੀ ਦਰਖਾਸਤ ਕਿਸੇ ਵੀ ਪੱਧਰ ’ਤੇ ਦਾਖਲ ਨਾ ਕੀਤੀ ਜਾਵੇ ਅਤੇ ਨਾ ਹੀ ਇਸ ਅਸਾਮੀ ਦੀ ਭਰਤੀ ਲਈ ਕਿਸੇ ਵਿਅਕਤੀ ਨਾਲ ਸੰਪਰਕ ਕੀਤਾ ਜਾਵੇ।

ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਗਰ ਨਿਗਮ ਦੇ ਕਿਸੇ ਰਿਕਾਰਡ ਜਾਂ ਕਿਸੇ ਪੱਖ ਤੋਂ ਧੋਖਾਧੜੀ ਕਰਦਾ ਹੈ ,ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share post:

Subscribe

spot_imgspot_img

Popular

More like this
Related