ਕੁਦਰਤ ਦੀ ਸੰਭਾਲ ਵੱਲ ਕਦਮ: ਹਾਇਕ ਐਂਡ ਟ੍ਰੈਕ ਕਲੱਬ (ਹੁਸ਼ਿਆਰਪੁਰ) ਦੀ ਯਾਦਗਾਰ 8ਵੀਂ ਵਰ੍ਹੇਗੰਢ

Date:

ਕੁਦਰਤ ਦੀ ਸੰਭਾਲ ਵੱਲ ਕਦਮ: ਹਾਇਕ ਐਂਡ ਟ੍ਰੈਕ ਕਲੱਬ (ਹੁਸ਼ਿਆਰਪੁਰ) ਦੀ ਯਾਦਗਾਰ 8ਵੀਂ ਵਰ੍ਹੇਗੰਢ

(TTT) ਹਾਇਕ ਐਂਡ ਟ੍ਰੈਕ ਕਲੱਬ ( ਹੁਸ਼ਿਆਰਪੁਰ ) ਨੇ ਆਪਣੀ 8ਵੀਂ ਵਰ੍ਹੇਗੰਢ ਮੌਕੇ ਨੂੰ ਯਾਦਗਾਰ ਅਤੇ ਸਾਰਥਕ ਬਣਾਉਣ ਲਈ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਜੰਗਲਾਤ ਵਿਭਾਗ ਦੇ ਨਾਰਾ ਰੈਸਟ ਹਾਊਸ ਵਿਖੇ ” ਕੁਦਰਤ ਦੀ ਮਹੱਤਤਾ ਅਤੇ ਸਾਂਭ-ਸੰਭਾਲ ” ਸੰਬੰਧੀ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ਵਿੱਚ ਕਲੱਬ ਦੇ ਮੈਂਬਰ ਨੇ ਪਰਿਵਾਰਾਂ ਸਹਿਤ ਭਾਗ ਲਿਆ ਇਸ ਤੋਂ ਇਲਾਵਾ ਕੈਂਪ ਵਿੱਚ ਪੰਜਾਬ ਦੀ ਵਿਸ਼ਵ ਪੱਧਰੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਲੋਂ NSS ਟੀਮ ਦੇ 150 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੇ ਅੰਤਰਗਤ ਸਭ ਤੋਂ ਪਹਿਲਾਂ ਸਮੂਹ ਭਾਗੀਦਾਰੀਆਂ ਵਲੋਂ ਨਾਰਾ ਡੈਮ ਅਤੇ ਆਸ-ਪਾਸ ਦੇ ਸਾਰੇ ਇਲਾਕੇ ਨੂੰ ਸਫ਼ਾਈ ਅਭਿਆਨ ਚਲਾ ਕੇ ਕਚਰਾ ਮੁਕਤ ਕੀਤਾ ਗਿਆ, ਇਸ ਪ੍ਰਕਿਰਿਆ ਨਾਲ ਸਮਾਜ ਨੂੰ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਕਿ ਅਗਰ ਸਾਡਾ ਆਲਾ-ਦੁਆਲਾ ਸਾਫ਼-ਸੁਥਰਾ ਅਤੇ ਵਾਤਾਵਰਨ ਸ਼ੁੱਧ ਹੋਵੇਗਾ ਫਿਰ ਹੀ ਅਸੀਂ ਸਿਹਤਮੰਦ ਅਤੇ ਲੰਬੀ ਉਮਰ ਜੀਅ ਸਕਾਂਗੇ। ਸਫ਼ਾਈ ਅਭਿਆਨ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਇਸ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਭਵਿੱਖ ਵਿੱਚ ਕੁਦਰਤ ਦੀ ਸੰਭਾਲ ਕਰਨ ਦਾ ਪ੍ਰਣ ਲਿਆ। ਇਸ ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀ ਸ਼੍ਰੀ ਸੰਜੀਵ ਕੁਮਾਰ ਤਿਵਾੜੀ ( ਸੀ.ਐਫ.ਓ ) ਜੀ ਦੇ ਸਹਿਯੋਗ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੁਦਰਤ ਦੀ ਸਾਂਭ-ਸੰਭਾਲ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਸਿਰਜਣ ਸਬੰਧੀ ਵਿਚਾਰ ਗੋਸ਼ਟੀ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਲਵਲੀ ਯੂਨੀਵਰਸਿਟੀ ਤੋਂ ਸ਼੍ਰੀਮਤੀ ਜਗਦੀਸ਼ ਕੌਰ, ਸ਼੍ਰੀਮਤੀ ਆਸ਼ਿਮਾ ਬੋਹਰਾ ਅਤੇ ਮਿਸਟਰ ਯੋਗੇਸ਼ ਜੀ ਨੇ ਭਾਗ ਲਿਆ ਇਸ ਤੋਂ ਇਲਾਵਾ ਹਾਇਕ ਐਂਡ ਟ੍ਰੈਕ ਕਲੱਬ ਦੇ ਮੈਂਬਰ ਮਲਕੀਤ ਸਿੰਘ ਮਰਵਾਹਾ, ਚੰਦਰ ਪ੍ਰਕਾਸ਼, ਗੁਰਚਰਨ ਸਿੰਘ, ਰਮੇਸ਼ ਕੁਮਾਰ ਬੱਗਾ,ਰਿਸ਼ਵ ਬੱਗਾ, ਜਤਿੰਦਰ ਸੈਣੀ, ਵਰਿੰਦਰ ਵਰਮਾਂ, ਰਵਿੰਦਰ ਕੁਮਾਰ, ਅਭਿਸ਼ੇਕ ਕੁਮਾਰ ਅਤੇ ਰਸ਼ਪਾਲ ਸਿੰਘ ਨੇ ਹਿੱਸਾ ਲਿਆ। ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨਾਂ ਨੂੰ ਇਨਾਮ ਵੰਡੇ ਗਏ ਅਤੇ ਕੈਂਪ ਵਿੱਚ ਸ਼ਾਮਿਲ ਹੋਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਅਤੇ ਪ੍ਰੋਗਰਾਮ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

LEAVE A REPLY

Please enter your comment!
Please enter your name here
Captcha verification failed!
CAPTCHA user score failed. Please contact us!

Share post:

Subscribe

spot_imgspot_img

Popular

More like this
Related

ड्राइवरों के लिए आंखों की जांच शिविर का आयोजन

होशियारपुर, 17 जनवरी(TTT): राष्ट्रीय सड़क सुरक्षा माह 2025 के अंतर्गत आज...

ਨਗਰ ਨਿਗਮ ਵਿਖੇ ਪ੍ਰਾਪਰਟੀ ਟੈਕਸ,ਪਾਣੀ ਤੇ ਸੀਵਰੇਜ਼ ਦੇ ਬਿੱਲਾਂ,ਟਰੇਡ ਲਾਇਸੈਂਸ ਤੇ ਰੈਂਟ/ਤਹਿਬਜ਼ਾਰੀ ਦੀ ਕੁਲੈਕਸ਼ਨ ਸ਼ੁਰੂ : ਡਾ.ਅਮਨਦੀਪ ਕੌਰ

ਹੁਸ਼ਿਆਰਪੁਰ, 17 ਜਨਵਰੀ (TTT): ਕਮਿਸ਼ਨਰ ਨਗਰ ਨਿਗਮ ਡਾ.ਅਮਨਦੀਪ ਕੌਰ ਨੇ ਦੱਸਿਆ ਕਿ ਦਫ਼ਤਰ ਨਗਰ ਨਿਗਮ ਵਿਖੇ ਪ੍ਰਾਪਰਟੀ ਟੈਕਸ,ਵਾਟਰ ਸਪਲਾਈ ਤੇ ਸੀਵਰੇਜ਼ ਦੇ ਬਿੱਲਾਂ,ਟਰੇਡ ਲਾਇਸੈਂਸ ਅਤੇ ਰੈਂਟ//ਤਹਿਬਜ਼ਾਰੀ ਦੀ ਕੁਲੈਕਸ਼ਨ ਸ਼ੁਰੂ ਹੋ ਗਈ ਹੈ। ਇਸ ਕੰਮ ਲਈ ਨਗਰ ਨਿਗਮ ਦਫ਼ਤਰ ਵਿਖੇ ਕਾਊਂਟਰ ਸਥਾਪਿਤ ਕੀਤੇ ਗਏ ਹਨ ਜਿਥੇ ਕਿ ਪਬਲਿਕ ਕੰਮਕਾਜ ਵਾਲੇ ਦਿਨ ਆ ਕੇ ਆਪਣੇ ਬਿੱਲਾਂ ਦੀ ਅਦਾਇਗੀ ਕਰ ਕਰ ਸਕਦੀ ਹੈ। ਉਨ੍ਹਾਂ ਦੱਸਿਆਂ ਕਿ ਪਬਲਿਕ ਦੀ ਸਹੂਲਤ ਲਈ ਕੱਲ੍ਹ...