News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਨਿਊਯਾਰਕ ‘ਚ ਦਿਖਾਈ ਦੇਵੇਗੀ ਅਯੁੱਧਿਆ ਦੇ ਰਾਮ ਮੰਦਰ ਦੀ ਪ੍ਰਤੀਰੂਪ, ਭਾਰਤ ਦਿਵਸ ਪਰੇਡ ’ਚ ਹੋਵੇਗੀ ਸ਼ਾਮਲ

ਨਿਊਯਾਰਕ ‘ਚ ਦਿਖਾਈ ਦੇਵੇਗੀ ਅਯੁੱਧਿਆ ਦੇ ਰਾਮ ਮੰਦਰ ਦੀ ਪ੍ਰਤੀਰੂਪ, ਭਾਰਤ ਦਿਵਸ ਪਰੇਡ ’ਚ ਹੋਵੇਗੀ ਸ਼ਾਮਲ

(TTT)ਰਾਮ ਮੰਦਰ ਦੀ ਝਲਕ ਅਮਰੀਕਾ ‘ਚ ਵੀ ਦੇਖਣ ਨੂੰ ਮਿਲੇਗੀ। ਨਿਊਯਾਰਕ ਵਿੱਚ 18 ਅਗਸਤ ਨੂੰ ‘ਭਾਰਤ ਦਿਵਸ’ ਮੌਕੇ ਹੋਣ ਵਾਲੀ ਪਰੇਡ ਵਿੱਚ ਰਾਮ ਮੰਦਿਰ ਦੀ ਪ੍ਰਤੀਰੂਪ ਪ੍ਰਦਰਸ਼ਿਤ ਕੀਤੀ ਜਾਵੇਗੀ। ਨਿਊਯਾਰਕ ਅਤੇ ਇਸ ਦੇ ਆਸ-ਪਾਸ ਦੇ ਹਜ਼ਾਰਾਂ ਭਾਰਤੀ ਅਮਰੀਕੀ ਇਸ ਸਮਾਗਮ ਵਿੱਚ ਹਿੱਸਾ ਲੈਣਗੇ।
ਵਿਸ਼ਵ ਹਿੰਦੂ ਪ੍ਰੀਸ਼ਦ ਅਮਰੀਕਾ ਦੇ ਜਨਰਲ ਸਕੱਤਰ ਅਮਿਤਾਭ ਮਿੱਤਲ ਅਨੁਸਾਰ ਮੰਦਰ ਦੀ ਪ੍ਰਤੀਰੂਪ 18 ਫੁੱਟ ਲੰਬੀ, ਨੌਂ ਫੁੱਟ ਚੌੜੀ ਅਤੇ ਅੱਠ ਫੁੱਟ ਉੱਚੀ ਹੋਵੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਅਮਰੀਕਾ ਵਿੱਚ ਰਾਮ ਮੰਦਰ ਦੀ ਪ੍ਰਤੀਰੂਪ ਪ੍ਰਦਰਸ਼ਿਤ ਕੀਤੀ ਜਾਵੇਗੀ।