ਸ੍ਰੀ ਹਰਮੰਦਿਰ ਸਾਹਿਬ ਆਸਥਾ ਦਾ ਕੇਂਦਰ ਹੈ, ਇਸ ਨੂੰ ਪਿਕਨਿਕ ਸਪੋਟ ਨਾ ਸਮਝਿਆ ਜਾਵੇ : ਗਿਆਨੀ ਰਘਬੀਰ ਸਿੰਘ ਦੀ ਸਖਤ ਚੇਤਾਵਨੀ
(TTT)ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਆਇਆ ਬਿਆਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ, ਆਸਥਾ ਦਾ ਕੇਂਦਰ ਹੈ, ਇਸ ਨੂੰ ਪਿਕਨਿਕ ਸਪੋਟ ਨਾ ਸਮਝਿਆ ਜਾਵੇ। ਸਾਰੇ ਤੀਰਥ ਅਸਥਾਨ ਮੰਦਰ ਗੁਰਦੁਆਰੇ ਮਸਜਿਦ ਅਤੇ ਚਰਚਾ ਇਹ ਸ਼ਰਧਾ ਅਤੇ ਆਸਥਾ ਦੇ ਕੇਂਦਰ ਨੇ ਕੋਈ ਵੀ ਇਨ੍ਹਾਂ ਨੂੰ ਟੂਰਿਸਟ ਸਪੋਟ ਜਾਂ ਪਿਕਨਿਕ ਸਪੋਟ ਨਾ ਸਮਝੇ, ਤੀਰਥ ਅਸਥਾਨਾਂ ਦੀ ਮਰਿਆਦਾ ਦਾ ਧਿਆਨ ਰੱਖਿਆ ਜਾਵੇ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲਾ ਕੋਈ ਵੀ ਗੈਰ-ਸਿੱਖ ਇਸ ਨੂੰ ਸੈਲਾਨੀ ਕੇਂਦਰ ਨਾ ਸਮਝੇ। ਸ਼੍ਰੀ ਹਰਿਮੰਦਰ ਸਾਹਿਬ ਆਸਥਾ ਦਾ ਕੇਂਦਰ ਹੈ ਸ਼ਰਧਾ ਦਾ ਕੇਂਦਰ ਹੈ, ਰੂਹਾਨੀਅਤ ਦਾ ਕੇਂਦਰ ਹੈ, ਇਹ ਪਿਕਨਿਕ ਸਪੋਟ ਨਹੀਂ ਹੈ।
ਸ੍ਰੀ ਹਰਮੰਦਿਰ ਸਾਹਿਬ ਆਸਥਾ ਦਾ ਕੇਂਦਰ ਹੈ, ਇਸ ਨੂੰ ਪਿਕਨਿਕ ਸਪੋਟ ਨਾ ਸਮਝਿਆ ਜਾਵੇ : ਗਿਆਨੀ ਰਘਬੀਰ ਸਿੰਘ ਦੀ ਸਖਤ ਚੇਤਾਵਨੀ
Date: