ਖੇਡਾਂ ਵਤਨ ਪੰਜਾਬ ਦੀਆਂ’ ਪੈਰ੍ਹਾ ਖੇਡਾਂ ’’ਚ ਹਿੱਸਾ ਲੈਣ ਯੋਗ ਖਿਡਾਰੀ
ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ’ਚ 20 ਤੋਂ 25 ਨਵੰਬਰ ਤੱਕ ਹੋਵੇਗਾ ਖੇਡਾਂ ਦਾ ਆਯੋਜਨ
ਚਾਹਵਾਨ ਖਿਡਾਰੀ 30 ਸਤੰਬਰ ਤੱਕ ਕਰ ਸਕਦੇ ਹਨ ਆਫ਼ਲਾਈਨ ਰਜਿਸਟਰੇਸ਼ਨ
ਹੁਸ਼ਿਆਰਪੁਰ, 26 ਸਤੰਬਰ :(TTT) ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਖੇਡ ਵਿਭਾਗ ਪੰਜਾਬ ਵਲੋਂ ਪਹਿਲੀ ਵਾਰ ਪੈਰ੍ਹਾ-ਖੇਡਾਂ ਨੂੁੰੰ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਖੇਡਾਂ ਵਿਚ ਪੈਰ੍ਹਾ ਐਥਲੈਟਿਕਸ, ਪੈਰ੍ਹਾ ਬੈਡਮਿੰਟਨ ਅਤੇ ਪੈਰ੍ਹਾ ਪਾਵਰ ਲਿਫਟਿੰਗ ਸ਼ਾਮਲ ਹਨ, ਜਿਸ ਵਿਚ ਅੰਡਰ – 15 ਅਤੇ ਅੰਡਰ-15 ਤੋਂ ਉਪਰ ਦੇ ਖਿਡਾਰੀ ਹਿੱਸਾ ਲੈ ਸਕਦੇ ਹਨ। ਇਹ ਖੇਡਾਂ ਮਿਤੀ 20 ਨਵੰਬਰ 2024 ਤੋਂ 25 ਨਵੰਬਰ 2024 ਜ਼ਿਲ੍ਹਾ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪੈਰਾ-ਖੇਡਾਂ ਵਿਚ ਹਿੱਸਾ ਲੈਣ ਲਈ ਖਿਡਾਰੀ ਮਿਤੀ 30 ਸਤੰਬਰ 2024 ਤੱਕ ਆਫ ਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ। ਰਜਿਸਟਰੇਸ਼ਨ ਕਰਵਾਉਣ ਸਬੰਧੀ ਖਿਡਾਰੀ ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਵਲੋਂ ਨਿਯੁਕਤ ਕੀਤੇ ਗਏ ਨੋਡਲ ਅਫਸਰ ਸ਼੍ਰੀ ਨੀਤਿਸ਼ ਠਾਕੁਰ ਮੋਬਾਇਲ ਨੰਬਰ 99882 83558 ਈਮੇਲ [email protected] ’ਤੇ ਸੰਪਰਕ ਕਰ ਸਕਦੇ ਹਨ।