ਸਪਾਈਸਜੈੱਟ ਦੇ ਯਾਤਰੀਆਂ ਨੂੰ ਕੜਕਦੀ ਗਰਮੀ ਵਿਚ ਬਿਨਾਂ ਏਅਰ ਕੰਡੀਸ਼ਨਿੰਗ ਤੋਂ ਜਹਾਜ਼ ਦੇ ਅੰਦਰ ਕਰਨਾ ਪਿਆ ਇੰਤਜ਼ਾਰ
(TTT)ਦਿੱਲੀ ਤੋਂ ਦਰਭੰਗਾ (ਐਸ.ਜੀ. 486) ਜਾਣ ਵਾਲੇ ਸਪਾਈਸਜੈੱਟ ਦੇ ਯਾਤਰੀਆਂ ਨੂੰ ਕੜਕਦੀ ਗਰਮੀ ਵਿਚ ਇਕ ਘੰਟੇ ਤੋਂ ਵੱਧ ਸਮੇਂ ਤੱਕ ਏਅਰ ਕੰਡੀਸ਼ਨਿੰਗ ਤੋਂ ਬਿਨਾਂ ਜਹਾਜ਼ ਦੇ ਅੰਦਰ ਇੰਤਜ਼ਾਰ ਕਰਨਾ ਪਿਆ, ਜਿਸ ਨਾਲ ਬਹੁਤ ਸਾਰੇ ਯਾਤਰੀਆਂ ਦੀ ਸਿਹਤ ਖਰਾਬ ਹੋ ਗਈ।ਜਦੋ ਪੱਤਰਕਾਰਾ ਨੇ ਸਪਾਈਸਜੈੱਟ ਦੇ ਯਾਤਰੀ ਰੋਹਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਸਪਾਈਸਜੈੱਟ ‘ਤੇ ਦਿੱਲੀ ਤੋਂ ਦਰਭੰਗਾ ਲਈ ਉਡਾਣ ਭਰ ਰਿਹਾ ਸੀ। ਦਿੱਲੀ ਹਵਾਈ ਅੱਡੇ ‘ਤੇ ਚੈੱਕ-ਇਨ ਕਰਨ ਤੋਂ ਬਾਅਦ, ਉਨ੍ਹਾਂ ਨੇ ਇਕ ਘੰਟੇ ਲਈ ਏਅਰ-ਕੰਡੀਸ਼ਨਿੰਗ (ਏ. ਸੀ.) ਨੂੰ ਚਾਲੂ ਨਹੀਂ ਕੀਤਾ। ਜਿਸ ਕਾਰਨ ਅੰਦਰ ਦਾ ਤਾਪਮਾਨ ਵੱਧ ਗਿਆ, ਜਿਸ ਨਾਲ ਬਹੁਤ ਸਾਰੇ ਯਾਤਰੀਆਂ ਦੀ ਸਿਹਤ ਖਰਾਬ ਹੋ ਗਈ।