News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

13 ਅਪ੍ਰੈਲ ਨੂੰ ਹੁਸੈਨੀਵਾਲਾ ਵਿਖੇ ਵਿਸਾਖੀ ਦੇ ਮੇਲੇ ‘ਤੇ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸਾਂ

13 ਅਪ੍ਰੈਲ ਨੂੰ ਹੁਸੈਨੀਵਾਲਾ ਵਿਖੇ ਵਿਸਾਖੀ ਦੇ ਮੇਲੇ ‘ਤੇ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸਾਂ

(TTT)13 ਅਪ੍ਰੈਲ 2024 ਨੂੰ ਹੁਸੈਨੀਵਾਲਾ ਫਿਰੋਜ਼ਪੁਰ ਵਿਖੇ ਵਿਸਾਖੀ ਮੇਲੇ ਵਿੱਚ ਵਿਚ ਲੋਕਾਂ ਦੇ ਆਉਣ ਜਾਣ ਲਈ ਮੇਲਾ ਸਪੈਸ਼ਲ ਰੇਲ ਗੱਡੀਆਂ ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਆਈਏਐੱਸ ਨੇ ਦੱਸਿਆ ਕਿ ਲੋਕਾਂ ਦੇ ਮੇਲੇ ਵਿਚ ਆਉਣ-ਜਾਣ ਦੀ ਸਹੂਲਤ ਲਈ ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਹ ਰੇਲ ਗੱਡੀਆਂ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਫ਼ਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਤੋਂ ਹੁੰਦੇ ਹੋਏ ਹੁਸੈਨੀਵਾਲਾ ਲਈ ਸਵੇਰੇ 9 ਵਜੇ, 10.30 ਵਜੇ, 11.55 ਵਜੇ, ਬਾਅਦ ਦੁਪਹਿਰ 1.50 ਵਜੇ, 3.30 ਵਜੇ ਅਤੇ ਸ਼ਾਮ 5 ਵਜੇ ਚੱਲਣਗੀਆਂ ਅਤੇ ਹੁਸੈਨੀਵਾਲਾ ਤੋਂ ਫ਼ਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਹੁੰਦੇ ਹੋਏ ਫ਼ਿਰੋਜ਼ਪੁਰ ਛਾਉਣੀ ਲਈ ਸਵੇਰੇ 9.40 ਵਜੇ, 11.10 ਵਜੇ, ਬਾਅਦ ਦੁਪਹਿਰ 12.45 ਵਜੇ, 2.40 ਵਜੇ, ਸ਼ਾਮ 4.20 ਵਜੇ ਅਤੇ 6 ਵਜੇ ਚੱਲਣਗੀਆਂ।