ਸ਼੍ਰੀ ਹੇਮਕੁੰਟ ਸਾਹਿਬ ਦੇ ਰਸਤੇ ‘ਚੋਂ ਬਰਫ਼ ਹਟਾਉਣ ਦੀ ਸੇਵਾ ਲਈ ਜਵਾਨ ਰਵਾਨਾ
(TTT)ਸ੍ਰੀ ਹੇਮਕੁੰਡ ਸਾਹਿਬ 2024 ਦੀ ਯਾਤਰਾ ਇਸ ਸਾਲ 25 ਮਈ ਤੋਂ ਸ਼ੁਰੂ ਹੋ ਰਹੀ ਹੈ। ਯਾਤਰਾ ਦੀ ਤਿਆਰੀ ‘ਚ ਮੁੱਖ ਕੰਮ ਯਾਤਰਾ ਮਾਰਗ ਤੋਂ ਬਰਫ਼ ਹਟਾਉਣਾ ਹੈ। ਇਹ ਸੇਵਾ ਸ਼ੁਰੂ ਤੋਂ ਹੀ ਭਾਰਤੀ ਫੌਜ (Indian Army) ਵੱਲੋਂ ਰਵਾਇਤੀ ਤੌਰ ‘ਤੇ ਨਿਭਾਈ ਜਾਂਦੀ ਰਹੀ ਹੈ। ਐਤਵਾਰ ਨੂੰ ਬ੍ਰਿਗੇਡ ਕਮਾਂਡਰ ਬ੍ਰਿਗੇਡੀਅਰ ਐਮਐਸ ਢਿੱਲੋਂ ਦੇ ਹੁਕਮਾਂ ਅਨੁਸਾਰ 418 ਸੁਤੰਤਰ ਇੰਜਨੀਅਰਿੰਗ ਕੋਰ ਦੇ ਓਸੀ ਕਰਨਲ ਸੁਨੀਲ ਯਾਦਵ ਨੇ ਹਰਸੇਵਕ ਸਿੰਘ ਅਤੇ ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ ਬਰਫ਼ ਹਟਾਉਣ ਦੀ ਸੇਵਾ ਲਈ ਫੌਜ ਦੇ ਜਵਾਨ ਭੇਜੇ।
ਅੱਜ ਸਵੇਰੇ ਗੁਰਦੁਆਰਾ ਗੋਵਿੰਦ ਘਾਟ (Gurdwara Govind Ghat) ਵਿਖੇ ਗੁਰੂ ਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਨ ਉਪਰੰਤ ਗੁਰਦੁਆਰਾ ਟਰੱਸਟ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਵੱਲੋਂ ਪਹਿਲੀ ਟੁਕੜੀ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਰਵਾਨਾ ਕੀਤਾ ਗਿਆ। ਦੱਸ ਦਈਏ ਕਿ 19 ਮਾਰਚ ਨੂੰ ਚੋਣਾਂ ਕਾਰਨ ਇਹ ਕੰਮ ਹਫਤਾ ਪੱਛੜ ਗਿਆ ਹੈ।