ਸਮਾਜ ਦੇ ਵਿਕਾਸ ਤੇ ਭਲਾਈ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਸਮਾਜ ਸੇਵੀ ਸੰਸਥਾਵਾਂ: ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਮੁਕਤੀਧਾਮ ਸ਼ਮਸ਼ਾਨਘਾਟ ਵੈਲਫੇਅਰ ਸੁਸਾਇਟੀ ਤੇ ਪੀਰ ਬਾਬਾ ਖਵਾਜਾ ਖਾਨ ਹਾਜੀ ਕਲੱਬ ਪਿਪਲਾਂਵਾਲਾ ਨੂੰ ਸਹਿਯੋਗ ਰਾਸ਼ੀ ਦਾ ਚੈਕ ਕੀਤਾ ਪ੍ਰਦਾਨ
ਹੁਸ਼ਿਆਰਪੁਰ, 20 ਸਤੰਬਰ:(TTT) ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸਮਾਜਸੇਵੀ ਕਾਰਜਾਂ ਨੂੰ ਉਤਸ਼ਾਹਿਤ ਕਰਦੇ ਹੋਏ ਪਿਪਲਾਂਵਾਲਾ ਦੇ ਮੁਕਤੀਧਾਮ ਸ਼ਮਸ਼ਾਨਘਾਟ ਵੈਲਫੇਅਰ ਸੁਸਾਇਟੀ ਨੁੰ 2 ਲੱਖ ਰੁਪਏ ਅਤੇ ਪੀਰ ਬਾਬਾ ਖਵਾਜਾ ਖਾਨ ਹਾਜੀ ਕਲੱਬ ਪਿਪਲਾਂਵਾਲਾ ਨੂੰ 1 ਲੱਖ ਰੁਪਏ ਦਾ ਚੈਕ ਭੇਟ ਕੀਤਾ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤਾ ਚੌਧਰੀ, ਸਥਾਨਕ ਸਮਾਜਸੇਵੀ ਅਤੇ ਸੰਸਥਾਵਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਸਮਾਜ ਦੇ ਵਿਕਾਸ ਅਤੇ ਭਲਾਈ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਮੁਕਤੀਧਾਮ ਸ਼ਮਸ਼ਾਨਘਾਟ ਵੈਲਫੇਅਰ ਸੁਸਾਇਟੀ ਅਤੇ ਪੀਰ ਬਾਬਾ ਖਵਾਜਾ ਖਾਨ ਹਾਜੀ ਕਲੱਬ ਪਿਪਲਾਂਵਾਲਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਕਤ ਸੁਸਾਇਟੀ ਅਤੇ ਕਲੱਬ ਸਮਾਜਿਕ ਗਤੀਵਿਧੀਆਂ ਵਿਚ ਆਪਣੀ ਅਹਿੰਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਨਾ ਕੇਵਲ ਸਕਰਾਰੀ ਯੋਜਨਾਵਾਂ ਰਾਹੀਂ ਬਲਕਿ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਵੀ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਆਰਥਿਕ ਸਹਾਇਤਾ ਇਨ੍ਹਾਂ ਸੰਸਥਾਵਾਂ ਦੁਆਰਾ ਕੀਤੇ ਜਾ ਰਹੇ ਨੇਕ ਕੰਮਾਂ ਨੂੰ ਹੋਰ ਗਤੀ ਦੇਵੇਗੀ। ਨਾਲ ਹੀ ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਹਿਯੋਗ ਹੋਰ ਸਮਾਜਸੇਵੀ ਸੰਸਥਾਵਾਂ ਨੂੰ ਵੀ ਆਪਣੇ ਕੰਮਾਂ ਨੂੰ ਬਿਹਤਰ ਤਰੀਕੇ ਨਾਲ ਅੱਗੇ ਵਧਾਉਣ ਲਈ ਪ੍ਰੇਰਿਤ ਕਰੇਗਾ। ਬ੍ਰਮ ਸ਼ੰਕਰ ਜਿੰਪਾ ਨੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਲੋਕਹਿੱਤ ਕੰਮਾਂ ਵਿਚ ਯੋਗਦਾਨ ਦੇਣ ਵਾਲੀਆਂ ਸੁਸਾਇਟੀਆਂ ਅਤੇ ਕਲੱਬਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਸਾਰਿਆਂ ਨੂੰ ਇਸ ਤਰ੍ਹਾਂ ਦੇ ਕੰਮਾਂ ਵਿਚ ਭਾਗੀਦਾਰੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਇਸ ਮੌਕੇ ਕੌਂਸਲਰ ਜਗਰੂਪ ਸਿੰਘ ਧਾਮੀ, ਕੌਂਸਲਰ ਜਸਵੰਤ ਰਾਏ, ਗਣਪਤ ਰਾਏ, ਦੇਸ਼ ਰਾਜ, ਸੁਰਿੰਦਰ ਕੁਮਾਰ, ਹਰਿੰਦਰ ਕੁਮਾਰ, ਜੋਗਿੰਦਰ ਸਿੰਘ, ਜਸਵੀਰ ਸਿੰਘ, ਦੀਪ ਧਾਮੀ, ਅਵਤਾਰ ਸਿੰਘ ਧਾਮੀ, ਸੁਖਵਿੰਦਰ ਸਿੰਘ ਧਾਮੀ ਅਤੇ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਸਨ।