2200 ਕਿਲੋਮੀਟਰ ਸਾਈਕਲ ਚਲਾ ਕੇ ਸ਼ੁਭਮ ਸ਼ਰਮਾ ਨੇ ਖ਼ਟੀ ਲੋਕਪ੍ਰਿਅਤਾ, ਬਣਾਇਆ ਰਿਕਾਰਡ
ਹੁਸ਼ਿਆਰਪੁਰ, ( GBC UPDATE ):- ਸ਼ੁਭਮ ਸ਼ਰਮਾ ਉਹ ਨਾਮ ਜਿਸ ਤੋਂ ਸ਼ਾਇਦ ਹੀ ਕੋਈ ਵਿਅਕਤੀ ਅਨਜਾਣ ਹੋਵੇ, ਜਿਸਨੇ ਇੱਕ ਮਹੀਨੇ ਵਿੱਚ 2200 ਕਿਲੋਮੀਟਰ ਸਾਈਕਲ ਚਲਾ ਕੇ ਨਵਾਂ ਰਿਕਾਰਡ ਬਣਾਇਆ। ਜੀ ਬੀ ਸੀ ਅਪਡੇਟ ਚੈਨਲ ਨੂੰ ਜਾਣਕਾਰੀ ਦਿੰਦਿਆ ਸ਼ੁਭਮ ਨੇ ਦਸਿਆ ਕਿ ਉਸ ਨੇ 6 ਰਾਜਾਂ ਵਿੱਚ ਪੰਜਾਬ, ਹਿਮਾਚਲ, ਯੂਪੀ, ਉਤਰਾਖੰਡ, ਹਰਿਆਣਾ ਅਤੇ ਦਿਲੀ ਅਤੇ ਇਹਨਾਂ ਦੇ ਨਾਲ ਲਗਦੇ ਸ਼ਹਿਰਾਂ ਵਿੱਚ ਸਾਈਕਲ ਤੇ ਸਫਰ ਕੀਤਾ ਹੈ। ਸ਼ੁਭਮ ਨੇ ਆਪਣੇ ਨਾਮ ਦੇ ਨਾਲ ਹੁਸ਼ਿਆਰਪੁਰ ਦਾ ਨਾਂ ਵੀ ਰੋਸ਼ਨ ਕੀਤਾ ਹੈ। ਉਸ ਨੇ ਦਸਿਆ ਕਿ 2 ਸਤੰਬਰ ਤੋਂ 12 ਸਤੰਬਰ ਤੱਕ 800 ਕਿਲੋਮੀਟਰ ਪਹਾੜੀ ਰਸਤੇ ਦਾ ਸਫ਼ਰ ਕਰ ਹੁਸ਼ਿਆਰਪੁਰ ਤੋਂ ਮਨੀਮਹੇਸ਼ ਦੀ ਯਾਤਰਾ ਨੂੰ ਸਫ਼ਲ ਕੀਤਾ ਅਤੇ ਇਸੇ ਤਰ੍ਹਾਂ ਦੂਜੀ ਰਾਈਡ 28 ਸਤੰਬਰ ਤੋਂ 12 ਅਕਤੂਬਰ ਤੱਕ ਮਥੁਰਾ ਵਰਿੰਦਾਵਨ ਦਾ 1200 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਸ਼ੁਭਮ ਨੇ ਪਿਛਲੇ ਦਿਨੀਂ ਹੁਸ਼ਿਆਰਪੁਰ ਤੋਂ ਕਦਾਰਨਾਥ ਸਾਈਕਲ ‘ਤੇ ਜਾ ਕੇ ਰਿਕਾਰਡ ਦਰਜ ਕੀਤਾ ਹੈ। ਇਸ ਮੌਕੇ ਸ਼ੁਭਮ ਨੇ ਦਸਿਆ ਕਿ ਸਾਈਕਲ ਚਲਾ ਕੇ ਉਸ ਨੂੰ ਸਕੂਨ ਮਿਲਦਾ ਹੈ ਅਤੇ ਦਿਲ ਨੂੰ ਤਸੱਲੀ ਹੁੰਦੀ ਹੈ।
ਹੁਸ਼ਿਆਰਪੁਰ ਦਾ ਇਹ ਨੌਜਵਾਨ ਹਿੰਮਤ ਅਤੇ ਲਗਨ ਨਾਲ ਹੀ ਆਪਣੀ ਮੰਜ਼ਿਲ ਵੱਲ ਵਧਦਾ ਹੈ ਅਤੇ ਨਵੇਂ ਰਸਤੇ ਚੁਣ ਕੇ ਬਾਕੀ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰਦਾ ਹੈ। ਸ਼ੁਭਮ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਉਹ ਲੰਬੇ ਸਫ਼ਰ ਤਹਿ ਕਰ ਕੇ ਨਵੇਂ ਰਿਕਾਰਡ ਬਣਾਏਗਾ ਅਤੇ ਆਪਣੇ ਸ਼ਹਿਰ ਹੁਸ਼ਿਆਰਪੁਰ ਦਾ ਨਾਮ ਹੋਰ ਵੀ ਰੋਸ਼ਨ ਕਰੇਗਾ।