
ਹੁਸ਼ਿਆਰਪੁਰ (TTT)- ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਨਗਰ ਕੀਰਤਨ ਪ੍ਰਬੰਧਕ ਕਮੇਟੀ, ਹੁਸ਼ਿਆਰਪੁਰ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇਂ ਪਵਿੱਤਰ ਆਗਮਨ ਦਿਵਸ ਤੇ ਵਿਸ਼ਾਲ ਨਗਰ ਕੀਰਤਨ ਇਲਾਕੇ ਦੀਆਂ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ, ਬੇਗਮਪੁਰਾ ਟਾਇਗਰ ਫੋਰਸ, ਸ਼੍ਰੀ ਗੁਰੂ ਰਵਿਦਾਸ ਟਾਇਗਰ ਫੋਰਸ, ਬਾਬਾ ਸਾਹਿਬ ਟਾਇਗਰ ਫੋਰਸ, ਸ੍ਰੀ ਗੁਰੂ ਰਵਿਦਾਸ ਫੋਰਸ, ਭਗਵਾਨ ਵਾਲਮੀਕਿ ਧਰਮ ਰਕਸ਼ਾ ਸਮਿਤੀ ਪੰਜਾਬ, ਕ੍ਰਿਸ਼ਚੀਅਨ ਨੈਸ਼ਨਲ ਫੰਰਟ, ਡਾ. ਅੰਬੇਡਕਰ ਸੈਨਾ, ਡਾ. ਅੰਬੇਡਕਰ ਫੋਰਸ ਪੰਜਾਬ, ਡਾ. ਅੰਬੇਡਕਰ ਮਿਸ਼ਨ ਅਤੇ ਵੈਲਫੇਅਰ ਸੁਸਾਇਟੀ, ਪੰਜਾਬ ਹੁਸ਼ਿਆਰਪੁਰ (ਸਿੱਖ, ਮੁਸਲਿਮ, ਦਲਿਤ, ਈਸਾਈ ਸਾਂਝਾ ਫੈਰਟ (ਪੰਜਾਬ) ਹੋਰ ਧਾਰਮਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਜਾਇਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਨਗਰ ਕੀਰਤਨ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਇੰਜੀ: ਜਗਦੀਸ਼ ਲਾਲ ਬੱਧਣ, ਪ੍ਰਧਾਨ ਬਲਵੀਰ ਸਿੰਘ ਹੀਰ, ਠੇਕੇਦਾਰ ਭਗਵਾਨ ਦਾਸ, ਓਮ ਲਾਲ ਸੰਧੂ, ਇੰਜੀ: ਹਰਭਜਨ ਸਿੰਘ, ਮੁੱਖ ਸਲਾਹਕਾਰ ਲਾਲ ਚੰਦ, ਸਰਬਜੀਤ ਸਿੰਘ ਵਿਰਦੀ, ਇੰਜੀ:, ਅਜੀਤ ਸਿੰਘ, ਐਡਵੋਕੇਟ ਕਮਲਜੀਤ ਸਰੋਆ, ਪ੍ਰੋ. ਲਖਵਿੰਦਰ ਸਿੰਘ, ਬਲਵਿੰਦਰ ਸਿੰਘ ਆਦਮਵਾਲ, ਐਡਵੋਕੇਟ ਸੁਨੀਲ ਕੁਮਾਰ, ਸੁਮਿੱਤਰ ਸਿੰਘ ਸੀਕਰੀ, ਕ੍ਰਿਸ਼ਨ ਲੱਧੜ ਅਤੇ ਕਮੇਟੀ ਦੇ ਹੋਰ ਅਹੁਦੇਦਾਰਾਂ ਵੱਲੋਂ ਨਗਰ ਕੀਰਤਨ ਵਿੱਚ ਸਹਿਯੋਗ ਕਰਨ ਅਤੇ ਪਹੁੰਚਣ ਵਾਲ਼ੀਆਂ ਸਖਸ਼ੀਅਤਾਂ ਨੂੰ ਸਿਰਪਾਓ ਭੇਟ ਕੀਤੇ ਗਏ। ਇਹ ਨਗਰ ਕੀਰਤਨ ਨੇੜੇ ਸ਼ਹੀਦ ਊਧਮ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਡਾਕਟਰ ਬੀ ਆਰ ਅੰਬੇਡਕਰ ਚੌਂਕ, ਜੱਸਾ ਸਿੰਘ ਰਾਮਗੜੀਆ ਚੌਕ, ਪ੍ਰਭਾਤ ਚੌਕ (ਮਹਾਂਰਾਣਾ ਪ੍ਰਤਾਪ ਚੌਂਕ) ਫਗਵਾੜਾ ਚੌਕ (ਸਿਵਲ ਹਸਪਤਾਲ ਰੋਡ), ਸਰਕਾਰੀ ਕਾਲਜ ਚੌਕ, ਸੁਤੈਹਰੀ ਰੋਡ, ਸੈਸ਼ਨ ਚੌਕ, ਰੇਲਵੇ ਰੋਡ, ਘੰਟਾ ਘਰ, ਭਗਵਾਨ ਵਾਲਮੀਕਿ ਚੌਂਕ ਤੋਂ ਫਗਵਾੜਾ ਚੌਂਕ ਵਿਖੇ ਸੰਪਨ ਹੋਇਆ। ਉਪਰੰਤ ਸੰਗਤ ਨੂੰ ਸਤਿਕਾਰ ਸਾਹਿਤ ਵਿਦਾਇਗੀ ਦਿੱਤੀ ਗਈ।
ਨਗਰ ਕੀਰਤਨ ਮੌਕੇ ਕੀਰਤਨੀ ਜਥਿਆਂ ਵਲੋਂ ਸੰਗਤ ਨੂੰ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਅਤੇ ਜੀਵਨ ਨਾਲ਼ ਜੋੜਿਆ ਗਿਆ। ਵੱਖ ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸ਼ਰਧਾ ਪੂਰਵਕ ਸਵਾਗਤ ਕੀਤਾ ਗਿਆ ਅਤੇ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ।
ਨਗਰ ਕੀਰਤਨ ਦੌਰਾਨ ਬਾਬਾ ਬਲਬੀਰ ਸਿੰਘ ਗੁਰਦੁਆਰਾ ਟਿੱਬਾ ਸਾਹਿਬ ਵਾਲੇ, ਬਾਬਾ ਰਾਮ ਮੂਰਤੀ, ਰਾਜੀਵ ਸਾਈਂ, ਭਾਜਪਾ ਦੇ ਕੌਮੀ ਆਗੂ ਅਵਿਨਾਸ਼ ਰਾਏ ਖੰਨਾ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ, ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ, ਪ੍ਰਦੀਪ ਸੈਣੀ ਪੀ ਏ ਕੈਬਨਿਟ ਮੰਤਰੀ ਪੰਜਾਬ ਡਾਕਟਰ ਰਵਜੋਤ ਸਿੰਘ, ਕੌਂਸਲਰ ਰਾਜੇਸ਼ਵਰ ਬੱਬੀ ਅਤੇ ਸ਼ਹਿਰ ਦੇ ਬਹੁਤ ਸਾਰੇ ਕੌਂਸਲਰਾਂ ਅਤੇ ਸਮਾਜ ਦੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸਖਸ਼ੀਅਤਾਂ ਨੇ ਸ਼ਿਰਕਤ ਕਰਦੇ ਹੋਏ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ।
ਇਸ ਮੌਕੇ ਡਾ. ਐਸਕੇ ਹੀਰਾ, ਰਾਮਜੀ ਮੜਲੀ ਬ੍ਰਾਹਮਣਾਂ, ਇੰਜੀ: ਗੁਰਪ੍ਰਤਾਪ ਸਿੰਘ, ਇੰਜੀ: ਜਗਦੀਪ ਸਿੰਘ, ਇੰਜੀ: ਬਲਵੀਰ ਸਿੰਘ, ਕ੍ਰਿਸ਼ਨ ਲਾਲ ਦੜੋਚ, ਕੈਪਟਨ ਗਿਆਨ ਚੰਦ, ਕੈਪਟਨ ਨਿਰਵੈਰ ਸਿੰਘ, ਬਲਵਿੰਦਰ ਟੂਰਾ (ਗਗਨੋਲੀ), ਮੈਨੇਜਰ ਕੁਲਵਿੰਦਰ ਰਾਮ, ਪ੍ਰੇਮ ਸਿੰਘ ਖਾਨਪੁਰ ਥਿਆੜਾ, ਇੰਜੀ: ਸੰਤੋਖ ਸਿੰਘ, ਇੰਜੀ: ਸੋਹਣ ਲਾਲ, ਪ੍ਰੋਫੈਸਰ ਮੋਹਨ ਲਾਲ, ਡਾ. ਮਨੋਹਰ ਲਾਲ, ਸਰਪੰਚ ਗੁਰਜੀਤ ਰਾਮ, ਡਾ. ਜਗਤਾਰ ਸਿੰਘ, ਮੋਹਨ ਸਿੰਘ ਬਸੀ ਮਾਰੂਫ, ਕੈਪਟਨ ਆਰ.ਕੇ.ਹੀਰਾ, ਅਵਤਾਰ ਚੰਦ ਹੀਰ, ਸੁਮਿੱਤਰ ਸੀਕਰੀ, ਚਰਨਜੀਤ ਭੰਲੇਟ, ਜਸਵਿੰਦਰ ਸਿੰਘ, ਰਾਮ ਕ੍ਰਿਸ਼ਨ, ਮੁਖੀ ਰਾਮ, ਹਰਭਗਵਾਨ ਸਿੰਘ, ਚੰਦਨ ਲੱਕੀ, ਹਰਵਿੰਦਰ ਸਿੰਘ, ਮੋਹਨ ਲਾਲ ਭਟੋਆ, ਤਾਰਾ ਚੰਦ, ਬਿੰਦਰ ਸਰੋਆ, ਬਿੱਲਾ ਦਿਓਵਾਲ, ਅਸ਼ੋਕ ਸੱਲਣ, ਵਿਕਾਸ ਹੰਸ, ਮੁਕੇਸ਼ ਰੱਤੀ, ਐਸ.ਐਸ.ਸਿੱਧੂ, ਐਡਵੋਕੇਟ ਰਣਜੀਤ ਕੁਮਾਰ, ਐਡਵੋਕੇਟ ਹਨ ਅਜ਼ਾਦ, ਐਡਵੋਕੇਟ ਗੁਰਨਾਮ ਸਿੰਘ, ਐਡਵੋਕੇਟ ਸਰਬਜੀਤ ਕੁਮਾਰ ਝੰਮਟ, ਐਡਵੋਕੇਟ ਰਣਜੀਤ ਕਲਸੀ, ਇੰਜੀ: ਸਰਵਣ ਕੁਮਾਰ, ਐਡਵੋਕੇਟ ਧਰਮਿੰਦਰ ਦਾਦਰਾ, ਬਲੰਵਤ ਸਿੰਘ ਸੋਨੂੰ, ਗੁਰਦੀਪ ਸਿੰਘ, ਵਿਧੀ ਚੰਦ ਬੱਧਣ, ਸੁਰਜੀਤ ਕੁਮਾਰ ਸੈਚਾਂ, ਲਾਰੈਂਸ ਚੌਧਰੀ,ਬੀ.ਆਰ. ਬੱਧਣ, ਸ਼ਾਦੀ ਲਾਲ, ਬਲਵਿੰਦਰ ਕੌਰ ਕੌਂਸਲਰ, ਓ.ਪੀ. ਲੁਥਰਾ, ਐਡਵੋਕੇਟ. ਆਰ. ਡੀ. ਬੱਧਣ, ਅਨਿਲ ਬਾਘਾ, ਗੁਰਦੀਪ ਸਿੰਘ, ਧਿਆਨ ਚੰਦ ਧਿਆਨਾ, ਹੈਪੀ, ਅਮਰ ਸਿੰਘ ਕਮਾਲਪੁਰ, ਨਸੀਬ ਚੰਦ, ਇੰਜੀ: ਸਤਵੀਰ ਸਿੰਘ, ਇੰਜੀ: ਤੇਜ ਰਾਮ, ਜੋਗਿੰਦਰ ਪਾਲ ਫਗਲਾਣਾ, ਜਗਦੀਸ਼ ਪਾਲ ਨਿਊ ਸਬਜ਼ੀ ਮੰਡੀ, ਇੰਜੀ: ਕਸ਼ਮੀਰ ਲੱਧੜ, ਅਜੇ ਮੱਲ, ਗੁਰਮੀਤ ਸਿੱਧੂ, ਵਿਸ਼ਾਲ ਕੁਲਦੀਪ ਕੁਮਾਰ ਬੈਂਸ, ਹੈਪੀ ਬੈਂਸ, ਲੈਂਬਰ ਰਾਮ ਝੰਮਟ, ਡਾ. ਐਸ.ਪੀ. ਸਿੰਘ, ਡਾ. ਪਾਲ ਅੱਤੋਵਾਲ, ਡਾ. ਸੁਰਿੰਦਰ ਕੁਮਾਰ, ਇੰਜੀ: ਸੁੱਲਖਣ ਪਾਲ, ਇੰਜੀ: ਮਨਜੀਤ ਸਿੰਘ ਸੋਨਾਲੀਕਾ, ਰਾਮ ਜੀ ਦਾਸ ਆਦਿ ਵੀ ਹਾਜਰ ਸਨ।