ਲੁਧਿਆਣਾ ਦੇ ਹਸਪਤਾਲਾਂ ਦੀ ਹੈਰਾਨ ਕਰਦੀ ਰਿਪੋਰਟ, ਪੂਰੀ ਖ਼ਬਰ ਜਾਣ ਉੱਡਣਗੇ ਹੋਸ਼
(TTT) ਲੁਧਿਆਣਾ: ਲੁਧਿਆਣਾ ਦੇ ਹਸਪਤਾਲਾਂ ਦੀ ਹੈਰਾਨ ਕਰਦੀ ਰਿਪੋਰਟ ਸਾਹਮਣੇ ਆਈ ਹੈ। ਲੁਧਿਆਣਾ ਜ਼ਿਲ੍ਹੇ ਦੇ ਖੰਨਾ ਅਤੇ ਸਮਰਾਲਾ ਦੇ ਸਬ-ਡਵੀਜ਼ਨਲ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਨੂੰ ਮੈਡੀਕਲ ਕਾਰਨਾਂ ਕਰ ਕੇ ਨਹੀਂ, ਸਗੋਂ ਅਜੀਬ ਕਾਰਨ ਕਰ ਕੇ ਸੀਜ਼ੇਰੀਅਨ ਸੈਕਸ਼ਨ (ਸੀ-ਸੈਕਸ਼ਨ) ਕਰਵਾਉਣਾ ਪੈ ਰਿਹਾ ਹੈ। ਦਰਅਸਲ, ਡਾਕਟਰ ਅਤੇ ਸਟਾਫ਼ ਆਪਣੀ ਸ਼ਿਫਟ ਖ਼ਤਮ ਕਰ ਕੇ ਘਰ ਜਾਣ ਦੀ ਕਾਹਲੀ ਵਿਚ ਗਰਭਵਤੀ ਔਰਤਾਂ ਦੀ ਸੀ-ਸੈਕਸ਼ਨ ਰਾਹੀਂ ਡਿਲੀਵਰੀ ਕਰਵਾ ਰਹੇ ਹਨ। ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਇਹ ਸਾਰੇ ਸੀ-ਸੈਕਸ਼ਨ ਆਪ੍ਰੇਸ਼ਨ ਦੁਪਹਿਰ 3 ਵਜੇ ਤੋਂ ਪਹਿਲਾਂ ਹੋਏ ਹਨ, ਉਸ ਮਗਰੋਂ ਇਕ ਵੀ ਆਪ੍ਰੇਸ਼ਨ ਨਹੀਂ ਕੀਤਾ ਗਿਆ। ਭਾਵੇਂ ਡਾਕਟਰ ਦੁਪਹਿਰ 3 ਵਜੇ ਤੋਂ ਬਾਅਦ ‘ਆਨ ਕਾਲ’ ਡਿਊਟੀ ‘ਤੇ ਹੁੰਦੇ ਹਨ, ਫਿਰ ਵੀ ਉਹ ਗਰਭਵਤੀ ਔਰਤਾਂ ਨੂੰ ਦੂਜੇ ਹਸਪਤਾਲਾਂ ਵਿਚ ਰੈਫਰ ਕਰਨ ਨੂੰ ਤਰਜੀਹ ਦਿੰਦੇ ਹਨ। ਸਿਹਤ ਵਿਭਾਗ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਦਿਨ ਦੀ ਸ਼ਿਫਟ ਪੂਰੀ ਕਰਕੇ ਘਰ ਪਰਤਣ ਦੀ ਕਾਹਲੀ ਕਾਰਨ ਡਾਕਟਰਾਂ ਅਤੇ ਸਟਾਫ਼ ਵੱਲੋਂ ਗਰਭਵਤੀ ਔਰਤਾਂ ਦੀ ਸਰਜਰੀ ਕੀਤੀ ਜਾ ਰਹੀ ਹੈ। <iframe width=”560″ height=”315″ src=”https://www.youtube.com/embed/Djccd5NzrK8?si=uqxAts5UnO4tSRB5″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>