ਰਨਤਾਰਨ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ, ਸਕੂਲ ਗਈਆਂ 3 ਨਬਾਲਿਗ ਕੁੜੀਆਂ ਨਹੀਂ ਪਰਤੀਆਂ ਘਰ
(TTT)ਸੁਖਦੇਵ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਮੱਖੀ ਕਲਾਂ ਹਾਲ ਵਾਸੀ ਭੈਣੀ ਮੱਸਾ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬੀਤੀ 9 ਮਈ ਨੂੰ ਉਸ ਦੀ ਕੁੜੀ ਗੀਤਾ ਕੌਰ ਉਮਰ 13 ਸਾਲ ,ਜਸਮੀਨ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਭੈਣੀ ਮੱਸਾ ਸਿੰਘ ਉਮਰ 12 ਸਾਲ ਅਤੇ ਬੇਬੀ ਪੁੱਤਰੀ ਜਤਿੰਦਰ ਸਿੰਘ ਵਾਸੀ ਭੈਣੀ ਮੱਸਾ ਸਿੰਘ ਉਮਰ 13 ਸਾਲ ਜੋ ਤਿੰਨੇ ਕੁੜੀਆਂ ਸਰਕਾਰੀ ਮਿਡਲ ਸਕੂਲ ਭੈਣੀ ਮੱਸਾ ਸਿੰਘ ’ਚ ਇਕੱਠੀਆਂ ਪੜ੍ਹਦੀਆਂ ਹਨ ਅਤੇ ਤਿੰਨਾਂ ਕੁੜੀਆਂ ਨੇ ਮਾਸਟਰ ਹਰਭਜਨ ਸਿੰਘ ਨੂੰ ਆਪਣੀ ਆਪਣੀ ਜ਼ਰੂਰੀ ਕੰਮ ਦੀ ਅਰਜੀ ਦੇ ਕੇ ਸਕੂਲ ’ਚੋਂ ਚਲੀ ਗਈਆਂ, ਜੋ ਘਰ ਨਹੀਂ ਪਹੁੰਚੀਆਂ ਅਤੇ ਇਨ੍ਹਾਂ ਦੀ ਕਾਫੀ ਭਾਲ ਕੀਤੀ ਪਰ ਨਹੀਂ ਮਿਲੀਆਂ।
Date: