ਸ਼੍ਰੋਮਣੀ ਕਮੇਟੀ ਸੰਗਤਾਂ ਦੀ ਸਹੂਲਤ ਲਈ ਦੁਖ ਭੰਜਣੀ ਬੇਰੀ ਸਾਹਿਬ ਨੇੜੇ ਬਣਾਏਗੀ ਪੱਕੇ ਸ਼ੈੱਡ
ਹੁਸ਼ਿਆਰਪੁਰ, ( GBC UPDATE ):- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਮੈਨੇਜਰ ਭਗਵੰਤ ਸਿੰਘ ਧੰਗੇੜਾ ਨਾਲ ਮੈਨੇਜਰ ਨਰਿੰਦਰ ਸਿੰਘ ਅਤੇ ਪਰਿਕਰਮਾ ਦੇ ਇੰਚਾਰਜ ਮਲਕੀਤ ਸਿੰਘ ਗਰਵਾਲੀ ਨੇ ਪਰਿਕਰਮਾ ਦਾ ਜਾਇਜ਼ਾ ਲਿਆ। ਮੈਨੇਜਰ ਨਰਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੁਖ ਭੰਜਣੀ ਬੇਰੀ ਸਾਹਿਬ ਦੇ ਬਾਹਰ ਮੱਥਾ ਟੇਕਣ ਆਉਣ ਵਾਲੀਆਂ ਸੰਗਤਾਂ ਨੂੰ ਬਰਸਾਤ ਅਤੇ ਧੁੱਪ ਤੋਂ ਬਚਾਉਣ ਲਈ ਨਵੇਂ ਸ਼ੈੱਡ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਣਾਏ ਜਾਣ ਵਾਲੇ ਇਹ ਸ਼ੈੱਡ ਛੇਤੀ ਹੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਦੁਖ ਭੰਜਣੀ ਬੇਰੀ ਸਾਹਿਬ ਥੱਲੇ ਇਸ਼ਨਾਨ ਕਰਨ ਤੋਂ ਬਾਅਦ ਕੁਝ ਸੰਗਤਾਂ ਵੱਲੋਂ ਬੈਠ ਕੇ ਗੁਰਬਾਣੀ ਦੇ ਪਾਠ ਵੀ ਕੀਤੇ ਜਾਂਦੇ ਹਨ ਜਿਸ ਕਰ ਕੇ ਦੂਸਰੀਆਂ ਸੰਗਤਾਂ ਨੂੰ ਆਉਣ ਜਾਣ ਵਿਚ ਮੁਸ਼ਕਿਲ ਆ ਜਾਂਦੀ ਹੈ ਪਰ ਸੰਗਤਾਂ ਦੀ ਇਸ ਮੁਸ਼ਕਿਲ ਦਾ ਹੱਲ ਕਰਨ ਲਈ ਜਲਦ ਹੀ ਇਥੋਂ ਲੱਗੇ ਹੋਏ ਟੈਂਟ ਹਟਾ ਕੇ ਪੱਕੇ ਸ਼ੈੱਡ ਤਿਆਰ ਕੀਤੇ ਜਾ ਰਹੇ ਹਨ ।
ਸ਼੍ਰੋਮਣੀ ਕਮੇਟੀ ਸੰਗਤਾਂ ਦੀ ਸਹੂਲਤ ਲਈ ਦੁਖ ਭੰਜਣੀ ਬੇਰੀ ਸਾਹਿਬ ਨੇੜੇ ਬਣਾਏਗੀ ਪੱਕੇ ਸ਼ੈੱਡ
Date: