ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ, ਕੈਸ਼ੀਅਰ ਨੈਸ਼ਨਲ ਅਵਾਰਡੀ ਸ਼੍ਰੀ ਪ੍ਰਮੋਦ ਸ਼ਰਮਾ ਅਤੇ ਕਾਲਜ ਪ੍ਰਿੰਸੀਪਲ ਡਾ.ਸਵਿਤਾ ਗੁਪਤਾ ਏਰੀ ਦੇ ਮਾਰਗਦਰਸ਼ਨ ਵਿੱਚ, ਆਈ.ਕਿਊ.ਏ.ਸੀ ਦੇ ਸਹਿਯੋਗ ਨਾਲ ਅਤੇ ਐੱਨ.ਐੱਸ.ਐੱਸ ਪ੍ਰੋਗਰਾਮ ਅਫਸਰ ਪ੍ਰੋ. ਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੀ ਸ਼ੁਰੂਆਤ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਤੋਂ ਸ਼੍ਰੀ ਆਗਿਆ ਪਾਲ ਸਿੰਘ ਸਾਹਨੀ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਵਿਦਿਆਰਥੀਆਂ ਨੂੰ ਸਮਾਜ ਭਲਾਈ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਅਫ਼ਸਰ ਪ੍ਰੋ. ਮਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਕੈਂਪ 24 ਫਰਵਰੀ ਤੋਂ 2 ਮਾਰਚ ਤੱਕ ਚੱਲੇਗਾ, ਜਿਸਦਾ ਥੀਮ “ਨੌਜਵਾਨ ਮੇਰੇ ਭਾਰਤ ਲਈ ਅਤੇ ਨੌਜਵਾਨ ਡਿਜੀਟਲ ਸਾਖਰਤਾ ਲਈ” ਹੋਵੇਗਾ। ਇਸ ਥੀਮ ਦੇ ਅੰਤਰਗਤ ਵਾਤਾਵਰਨ ਚੇਤਨਾ, ਸਵੱਛਤਾ ਰੈਲੀਆਂ, ਸਵੱਛਤਾ ਅਭਿਆਨ ਅਤੇ ਧਰਤੀ ਸੁਰੱਖਿਆ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਾਲਜ ਕੈਂਪਸ ਅਤੇ ਗੋਦ ਲਏ ਗਏ ਪਿੰਡ ਫਦਮਾਂ ਵਿਖੇ ਕਰਵਾਈਆਂ ਜਾਣਗੀਆਂ। ਕੈਂਪ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਸਵਿਤਾ ਗੁਪਤਾ ਏਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਵਿੱਚ ਵਲੰਟੀਅਰਜ਼ ਗਰੁੱਪਾਂ ਵਿੱਚ ਰਹਿ ਕੇ ਕੰਮ ਕਰਨਾ ਸਿੱਖਦੇ ਹਨ, ਜਿਸ ਨਾਲ ਉਨ੍ਹਾਂ ਨੂੰ ਜ਼ਿੰਮੇਵਾਰ ਅਤੇ ਚੰਗੇ ਨਾਗਰਿਕ ਬਣਨ ਦੀ ਸਿੱਖਿਆ ਮਿਲਦੀ ਹੈ। ਇਸ ਕੈਂਪ ਵਿੱਚ 90 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਛੇ ਟੀਮਾਂ ਸ਼ਕਤੀ, ਏਕਤਾ, ਸੰਕਲਪ, ਪ੍ਰੇਰਨਾ, ਜੋਸ਼ ਅਤੇ ਉਡਾਨ ਵਿੱਚ ਵੰਡਿਆ ਗਿਆ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਮਨੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਵੱਖ ਵੱਖ ਖੇਡਾਂ ਖਿਡਾਈਆਂ ਅਤੇ ਨਾਲ ਹੀ ਕਾਲਜ ਗਰਾਊਂਡ ਦੀ ਸਫਾਈ ਵੀ ਕਰਵਾਈ ਗਈ। ਕੈਂਪ ਦੇ ਦੂਸਰੇ ਦਿਨ ਵਲੰਟੀਅਰਜ਼ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਵਲੰਟੀਅਰਜ਼ ਨੂੰ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਖਿਡਾਣ ਦੇ ਨਾਲ ਨਾਲ ਕਾਲਜ ਦੀਆਂ ਪਾਰਕਾਂ ਦੀ ਵੀ ਸਫਾਈ ਕਰਵਾਈ ਗਈ। ਪ੍ਰੋਗਰਾਮ ਅਫ਼ਸਰ ਪੋ੍. ਮਨਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਡੀਜੀਟਿਲ ਇੰਡੀਆ ਅਭਿਆਨ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਪ੍ਰਸ਼ਾਂਤ ਸੇਠੀ, ਸਕੂਲ ਪਿ੍ੰਸੀਪਲ ਡਾ. ਰਾਧਿਕਾ ਰਤਨ, ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਚਰਨ ਸਿੰਘ, ਪੋ੍. ਨੇਹਾ, ਪੋ੍. ਪੂਜਾ ਅਤੇ ਲੈਕਚਰਾਰ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ । ਵਲੰਟੀਅਰਾਂ ਨੇ ਇਸ ਕੈਂਪ ਵਿੱਚ ਵੱਧ ਚੜੵ ਕੇ ਹਿੱਸਾ ਲਿਆ।
