ਮਹਿਲਾ ਸਸ਼ਕਤੀਕਰਨ ਸਬੰਧੀ ਸੱਤਵੇਂ ਹਫ਼ਤੇ ਦੀ ਜਾਗਰੂਕਤਾ ਮੁਹਿੰਮ ਅਧੀਨ ਸੈਮੀਨਾਰ
ਹੁਸ਼ਿਆਰਪੁਰ, 7 ਅਗਸਤ :(TTT) ਮਹਿਲਾ ਸਸ਼ਕਤੀਕਰਨ ਦੇ ਤਹਿਤ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਅਧੀਨ ‘ਹੱਬ ਫ਼ਾਰ ਇੰਪਾਵਰਮੈਂਟ ਆਫ ਵੂਮੈਨ’ ਵੱਲੋਂ ਔਰਤਾਂ ਦੇ ਕੇਂਦਰਿਤ ਮੁੱਦਿਆਂ ’ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ 100 ਦਿਨਾ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜੋ ਪੂਰੇ ਭਾਰਤ ਵਿਚ 21 ਜੂਨ 2024 ਤੋਂ 4 ਅਕਤੂਬਰ 2024 ਤੱਕ ਚਲਾਈ ਜਾ ਰਹੀ ਹੈ। ਇਸ ਤਹਿਤ ਸੱਤਵੇਂ ਹਫ਼ਤੇ ਦੀ ਜਾਗਰੂਕਤਾ ਮੁਹਿੰਮ ਅਧੀਨ ਜ਼ਿਲ੍ਹਾ ਪ੍ਰੋਗਰਾਮ ਅਫਸਰ ਹੁਸ਼ਿਆਰਪੁਰ ਹਰਦੀਪ ਕੌਰ ਦੀ ਅਗਵਾਈ ਹੇਠ ਸਰਕਲ (ਅਲਾਹਾਬਾਦ, ਚੱਬੇਵਾਲ) ਬਲਾਕ ਹੁਸ਼ਿਆਰਪੁਰ-2 ਵਿਚ ਜਾਗਰੂਕਤਾ ਕੈਂਪ ਲਗਾਈਆ ਗਿਆ। ਇਸ ਜਾਗਰੂਕਤਾ ਕੈਂਪ ਵਿਚ ਬਲਾਕ ਹੁਸ਼ਿਆਰਪੁਰ-2 ਦੀਆਂ ਆਂਗਨਵਾੜੀ ਵਰਕਰਾਂ ਨੂੰ ਜਾਗਰੂਕ ਕੀਤਾ ਗਿਆ ।
ਇਸ ਜਾਗਰੂਕਤਾ ਕੈਂਪ ਵਿਚ ਆਂਗਨਵਾੜੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕੋਆਰਡੀਨੇਟਰ ਗੁਰਵਿੰਦਰ ਸਿੰਘ ਅਤੇ ਸਪੈਸ਼ਲ ਫਾਇਨੈਂਸ਼ੀਅਲ ਲਿਟਰੇਸੀ ਕਿਰਨਦੀਪ ਕੌਰ ਵੱਲੋਂ ਮਿਸ਼ਨ ਸ਼ਕਤੀ, ਮਹਿਲਾ ਹੈਲਪ ਲਾਈਨ ਨੰਬਰ 181, 1091, ਸਖੀ ਵਨ ਸਟਾਪ ਸੈਂਟਰ , ਲਿੰਗ ਸੰਵੇਦਨਸ਼ੀਲਤਾ , ਬੇਟੀ ਬਚਾਓ ਬੇਟੀ ਪੜ੍ਹਾਓ , ਘਰੇਲੂ ਹਿੰਸਾ ਐਕਟ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਉਨ੍ਹਾਂ ਔਰਤਾਂ ਲਈ ਵਨ ਸਟਾਪ ਸੈਂਟਰ ਹੁਸ਼ਿਆਰਪੁਰ ਵਿਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਮੈਡੀਕਲ ਸਹਾਇਤਾ, ਮੁਫ਼ਤ ਕਾਨੂੰਨੀ ਸਹਾਇਤਾ, ਪੁਲਿਸ ਸਹਾਇਤਾ, ਕਾਊਂਂਸਲਿੰਗ ਸਰਵਿਸਜ਼ ਅਤੇ ਪੰਜ ਦਿਨਾਂ ਦੀ ਅਸਥਾਈ ਰਿਹਾਇਸ਼ ਆਦਿ ਦੀ ਸਰਕਲ (ਅਲਾਹਾਬਾਦ, ਚੱਬੇਵਾਲ) ਨੂੰ ਜਾਣਕਾਰੀ ਦਿੱਤੀ ਗਈ । ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਤੇ ਪਾਲਣਾ ਸਕੀਮ ਬਾਰੇ ਵੀ ਦੱਸਿਆ ਗਿਆ। https://youtu.be/1kwqll6UkJE?si=zNi9z–OpY7WD_e5