ਤਸਵੀਰਾਂ ‘ਚ ਵੇਖੋ ਚੋਣਾਂ ਦੇ ਰੰਗ: ਕੋਈ ਮੋਟਰਸਾਈਕਲ, ਕੋਈ ਵਿਆਹ ਤੋਂ ਪਹਿਲਾਂ ਤੇ ਕਿਸੇ ਨੇ ਵਿਆਹ ਤੋਂ ਬਾਅਦ ਪਾਈ ਵੋਟ
(TTT)ਦੇਸ਼ ਦੇ 21 ਰਾਜਾਂ ‘ਚ ਚੋਣਾਂ ਹੋ ਰਹੀਆਂ ਹਨ, ਜਿਸ ਲਈ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੋਲਿੰਗ ਬੂਥਾਂ ‘ਤੇ ਲੰਮੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਹਨ ਅਤੇ ਬਾਲੀਵੁੱਡ ਤੋਂ ਲੈ ਕੇ ਕਈ ਪ੍ਰਮੁੱਖ ਰਾਜਨੀਤਕ ਸ਼ਖਸੀਅਤਾਂ ਵੋਟਿੰਗ ਭੁਗਤਾਨ ਕਰ ਚੁੱਕੀਆਂ ਹਨ। ਇਸ ਦੌਰਾਨ ਕੁੱਝ ਅਨੋਖੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਉਮੀਦਵਾਰ ਮੋਟਰਸਾਈਕਲ ‘ਤੇ ਵੋਟ ਪਾਉਣ ਆ ਰਿਹਾ ਹੈ ਤਾਂ ਕੋਈ ਨਵ-ਵਿਆਹੀ ਜੋੜੀ ਵੋਟ ਪਾਉਣ ਆ ਰਹੀ ਹੈ।
ਪਹਿਲੀ ਤਸਵੀਰ ਇੱਕ ਮੋਟਰਸਾਈਕਲ ਸਵਾਰ ਦੀ ਹੈ, ਜੋ ਕਿ ਵੋਟ ਲਈ ਪਹੁੰਚਿਆ ਹੈ। ਇਹ ਹੋਰ ਕੋਈ ਨਹੀਂ ਸਗੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਪੁਡੂਚੇਰੀ ਦੇ ਮੁੱਖ ਮੰਤਰੀ ਐਨ. ਰੰਗਾਸਾਮੀ ਹਨ। ਉਹ ਆਪਣੀ ਵੋਟ ਪਾਉਣ ਲਈ ਪੁਡੂਚੇਰੀ ਦੇ ਡੇਲਾਰਸ਼ਪੇਟ ਵਿੱਚ ਇੱਕ ਪੋਲਿੰਗ ਬੂਥ ‘ਤੇ ਪਹੁੰਚੇ ਸਨ।
ਤਸਵੀਰਾਂ ‘ਚ ਵੇਖੋ ਚੋਣਾਂ ਦੇ ਰੰਗ: ਕੋਈ ਮੋਟਰਸਾਈਕਲ, ਕੋਈ ਵਿਆਹ ਤੋਂ ਪਹਿਲਾਂ ਤੇ ਕਿਸੇ ਨੇ ਵਿਆਹ ਤੋਂ ਬਾਅਦ ਪਾਈ ਵੋਟ
Date: