ਹੁਸਿ਼ਆਰਪੁਰ, 9 ਫਰਵਰੀ: ਜਿ਼ਲ੍ਹਾ ਅਤੇ ਸ਼ੈਸ਼ਨਜ ਜੱਜ—ਕਮ— ਚੇਅਰਮੈਨ ਜਿ਼ਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਦਿਲਬਾਗ ਸਿੰਘ ਜੌਹਲ ਦੀ ਅਗਵਾਈ ਵਿੱਚ ਚੀਫ ਜੁਡੀਸ਼ੀਅਲ ਮੈਜਿਸਟੇ੍ਰਟ—ਕਮ—ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜੀਤਾ ਜੋਸ਼ੀ ਵੱਲੋਂ ਅੱਜ ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਜੇਲਾਂ ਵਿੱਚ ਨਾਬਾਲਗਾਂ ਦੀ ਪਛਾਣ ਕਰਨ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਯੂਵਾ ਪੈਨ ਇੰਡਿਆ ਮੁਹਿੰ਼ਮ 2024 ਦੇ ਚਲਦੇ ਜੇਲ੍ਹ ਦੀਆਂ ਬੈਰਕਾਂ ਦਾ ਦੋਰਾ ਕੀਤਾ ਗਿਆ। ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਵਿੱਚ ਮਰਦ ਅਤੇ ਔਰਤ ਕੈਦੀਆਂ ਦੇ ਬੈਰਕਾਂ ਦਾ ਜਾਇਜਾ ਲਿਆ ਗਿਆ। ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੈਦੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਜੇਲ੍ਹ ਡਿਪਟੀ ਸੁਪਰਡੈਂਟ ਨੂੰ ਦਿਸ਼ਾ—ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹਵਾਲਾਤੀਆਂ/ਕੈਦੀਆਂ ਦੇ ਕੇਸਾਂ ਦਾ ਡਾਟਾ ਸਮੇਂ ਸਿਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਦਿੱਤਾ ਜਾਵੇ ਤਾਂ ਜੋ ਹਵਾਲਾਤੀਆਂ ਦੇ ਕੇਸਾਂ ਵਿੱਚ ਜਮਾਨਤ ਤੇ ਰਿਹਾ ਕਰਨ ਲਈ ਸਬੰਧਤ ਅਦਾਲਤਾਂ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਜਾ ਸਕੇ।
ਇਸ ਤੋਂ ਇਲਾਵਾ ਵਿਸ਼ੇਸ ਤੌਰ ਤੇ ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਵਲੋ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ , ਹੁਸਿ਼ਆਰਪੁਰ ਦੇ ਵਿਸ਼ਾਲ ਕੁਮਾਰ, ਚੀਫ ਲੀਗਲ ਏਡ ਡਿਫੈਂਸ ਕੋਸਲ ਰੂਪਿਕਾ ਠਾਕੁਰ, ਸੰਦੀਪ ਅਤੇ ਹਰਜਿੰਦਰ ਕੁਮਾਰ ਵਰਮਾ ਡਿਪਟੀ ਚੀਫ ਲੀਗਲ ਏਡ ਡਿਫੈਂਸ ਕੋਸਲ ਅਤੇ ਸਹਾਇਕ ਲੀਗਲ ਏਡ ਡਿਫੈਂਸ ਕੋਸਲ ਕਰਨ ਲੁਥਰਾ ਅਤੇ ਮਿਸ ਨਿਹਾਰਕਾ ਨੂੰ ਉਪਰੋਕਤ ਮੁਹਿੰਮ ਸਬੰਧੀ ਕੇਂਦਰੀ ਜੇਲ੍ਹ ਹੁਸਿ਼ਆਰਪੁਰ ਵਿੱਚ ਨਾਬਾਲਗਾਂ ਦੀ ਪਛਾਣ ਕਰਨ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਨਿਰਦੇਸ਼ ਕੀਤੇ ਗਏ।