ਸਰਪੰਚ ਵੱਲੋਂ ਲੋੜਵੰਦ ਲੜਕੀ ਦੇ ਵਿਆਹ ਲਈ ਵਿੱਤੀ ਸਹਾਇਤਾ ਭੇਂਟ
(TTT)ਹੁਸ਼ਿਆਰਪੁਰ, ਗਰਾਮ ਪੰਚਾਇਤ ਅਰਨਿਆਲਾ ਸ਼ਾਹਪੁਰ ਬਲਾਕ ਭੂਗਾਂ ਜਿਲ੍ਹਾ ਹੁਸ਼ਿਆਰਪੁਰ ਦੀ ਸਰਪੰਚ ਦਵਿੰਦਰ ਕੌਰ ਪਤਨੀ ਉੱਘੇ ਸਮਾਜ ਸੇਵਕ ਠੇਕੇਦਾਰ ਉਂਕਾਰ ਸਿੰਘ ਵਲੋਂ ਮਾਨਵਤਾ ਦੀ ਸੇਵਾ ਲਈ ਪਹਿਲਾ ਕਦਮ ਚੁਕਦਿਆ ਆਪਣੇ ਪਿੰਡ ਦੀ ਲੋੜਵੰਦ ਪ੍ਰੀਵਾਰ ਦੀ ਲੜਕੀ ਦੇ ਵਿਆਹ ਲਈ ਆਪਣੇ ਕੋਲੋ 5100 ਰੁਪਏ ਦੀ ਨਕਦ ਵਿੱਤੀ ਸਹਾਇਤਾ ਭੇਂਟ ਕਰਕੇ ਅਸੀਰਵਾਦ ਦਿੱਤਾ। ਉਸ ਦੇ ਸੁਖੀ ਜੀਵਨ ਲਈ ਕਾਮਨਾ ਕੀਤੀ। ਲੜਕੀ ਦੇ ਮਾਤਾ ਪਿਤਾ ਨੇ ਇਸ ਉਪਰਾਲੇ ਲਈ ਸਰਪੰਚ ਸਾਹਿਬ ਦਾ ਦਿਲੋਂ ਧੰਨਵਾਦ ਕੀਤਾ। ਇਸ ਮੋਕੇ ਤੇ ਸਰਪੰਚ ਦਵਿੰਦਰ ਕੌਰ ਤੇ ਠੇਕੇਦਾਰ ਉਂਕਾਰ ਸਿੰਘ ਤੋਂ ਇਲਾਵਾ ਮੈਂਬਰ ਪੰਚਾਇਤ ਸੀਤਲ ਸਿੰਘ, ਕੁਲਦੀਪ ਕੌਰ, ਰਸ਼ਪਾਲ ਸਿੰਘ, ਨਸੀਬ ਸਿੰਘ, ਹੁਸ਼ਿਆਰ ਸਿੰਘ, ਜੋਗਾ ਸਿੰਘ ਅਤੇ ਰਾਜਿੰਦਰ ਸਿੰਘ (ਚੁਲੰਗੀ) ਆਦਿ ਹਾਜਰ ਸਨ। ਸਰਪੰਚ ਦਵਿੰਦਰ ਕੌਰ ਨੇ ਕਿਹਾ ਕਿ ਆਪਣੇ ਪਿੰਡ ਦੇ ਲੋੜਵੰਦਾਂ ਲਈ ਅਜਿਹੇ ਉਪਰਾਲੇ ਉਹਨਾਂ ਵੱਲੋਂ ਨਿਰੰਤਰ ਜਾਰੀ ਰਹਿਣਗੇ। ਪੜ੍ਹਾਈ ਵਿੱਚ ਹੁਸ਼ਿਆਰ ਲੋੜਵੰਦ ਬੱਚਿਆ ਦੀ ਵੀ ਸਹਾਇਤਾ ਕੀਤੀ ਜਾਵੇਗੀ।