
ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਮਨਾਇਆ ਵਿਸ਼ਵ ਧਰਤੀ ਦਿਵਸ।


(TTT) ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ ਅਤੇ ਕਾਲਜ ਪ੍ਰਿੰਸੀਪਲ ਡਾ. ਸਵਿਤਾ ਗੁਪਤਾ ਏਰੀ ਦੇ ਮਾਰਗਦਰਸ਼ਨ ਵਿੱਚ ਐਨ.ਸੀ.ਸੀ ਪ੍ਰੋਗਰਾਮ ਅਫਸਰ ਲੈਫਟੀਨੈਂਟ ਡਿੰਪਲ ਅਤੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ.ਮਨਪ੍ਰੀਤ ਕੌਰ ਦੀ ਯੋਗ ਅਗਵਾਈ ਵਿੱਚ ਆਈ.ਕਿਊ.ਏ.ਸੀ ਦੇ ਸਹਿਯੋਗ ਨਾਲ ‘ਸਾਡਾ ਗ੍ਰਹਿ ਸਾਡੀ ਸ਼ਕਤੀ’ ਵਿਸ਼ੇ ਤਹਿਤ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਤੋਂ ਰੈਲੀ ਕੱਢੀ ਗਈ ਅਤੇ ਆਮ ਜਨਤਾ ਨੂੰ ਜੂਟ ਬੈਗ ਵੰਡ ਕੇ ਸਿੰਗਲ ਯੂਜ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਪਿ੍ੰਸੀਪਲ ਡਾ. ਸਵਿਤਾ ਗੁਪਤਾ ਏਰੀ ਨੇ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ ਅਤੇ ਵਿਸ਼ਵ ਧਰਤੀ ਦਿਵਸ ਸਾਨੂੰ ਆਪਣੀ ਧਰਤੀ ਮਾਂ ਦੇ ਮਹੱਤਵ ਨੂੰ ਸਮਝਣ ਅਤੇ ਗਲੋਬਲ ਵਾਰਮਿੰਗ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਹਰ ਸੰਭਵ ਯਤਨ ਕਰਨ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਪ੍ਰੋ. ਮੇਘਾ ਦੂਆ, ਪ੍ਰੋ: ਨੇਹਾ ਵਸ਼ਿਸ਼ਟ ਅਤੇ ਡਾ.ਪਰਮਵੀਰ ਸਿੰਘ ਮੌਜੂਦ ਸਨ।
