News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਹੁਸ਼ਿਆਰਪੁਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ: 26 ਨਵੰਬਰ ਨੂੰ ਧਰਨੇ ਦੀ ਮੰਗ, ਖੇਤੀਬਾੜੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਠਾਨ

ਹੁਸ਼ਿਆਰਪੁਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ: 26 ਨਵੰਬਰ ਨੂੰ ਧਰਨੇ ਦੀ ਮੰਗ, ਖੇਤੀਬਾੜੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਠਾਨ

ਹੁਸ਼ਿਆਰਪੁਰ :22-11-2024 :(TTT) ਅੱਜ ਸ਼ਹੀਦ ਚੱਨਣ ਸਿੰਘ ਧੂਤ ਭਵਨ ਹਸ਼ਿਆਰਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਹੁਸ਼ਿਆਰਪੁਰ ਦੀਆਂ ਕਿਸਾਨ ਅਤੇ ਟ੍ਰੇਡ ਯੂਨੀਅਨ ਦੀਆਂ ਜਥੇਬੰਦੀਆਂ ਦੀ ਮੀਟਿੰਗ ਸਾਥੀ ਦਰਸ਼ਨ ਸਿੰਘ ਮੱਟੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੁੱਲ ਹਿੰਦ ਕਿਸਾਨ ਸਭਾ ਵਲੋ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਗੁਰਮੇਸ਼ ਸਿੰਘ ਅਤੇ ਬਲਵਿੰਦਰ ਸਿੰਘ,ਕਿਸਾਨ ਕਮੇਟੀ ਦੁਆਬਾ ਵਲੋ ਸੁਖਦੇਵ ਸਿੰਘ ਕਾਹਰੀ ਅਤੇ ਬਲਵਿੰਦਰ ਸਿੰਘ ਕਾਹਰੀ, ਕਿਰਤੀ ਕਿਸਾਨ ਯੁਨੀਅਨ ਵਲੋ ਭੁਪਿੰਦਰ ਸਿੰਘ ਭੂੰਗਾ, ਸੀ.ਟੀ.ਯੂ ਵਲੋ ਗੰਗਾ ਪ੍ਰਸ਼ਾਦ ਅਤੇ ਜਮਹੁਰੀ ਕਿਸਾਨ ਸਭਾ ਵਲੋ ਦਵਿੰਦਰ ਸਿੰਘ ਕੱਕੋਂ ਸ਼ਾਮਲ ਹੋਏ । ਦੋਆਬਾ ਕਿਸਾਨ ਕਮੇਟੀ ਟੈਲੀਫੋਨ ਰਾਹੀ ਸ਼ਾਮਲ ਹੋਈ । ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਲੇ ਕਾਨੂੰਨਾ ਨੂੰ ਵਾਪਸ ਕਰਵਾਉਣ ਅਤੇ ਐਮ.ਐਸ.ਪੀ ਦੀ ਗੰਰਟੀ ਦਾ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋ ਸਾਲ 2020 ਵਿੱਚ 26 ਨਵੰਬਰ ਨੂੰ ਦਿੱਲੀ ਵਿਖੇ ਕੂਚ ਕਰਨ ਨੂੰ ਚਾਰ ਸਾਲ ਪੂਰੇ ਹੋਣ ਉਪਰੰਤ 26 ਨਵੰਬਰ 2024 ਨੂੰ ਚੌਥੀ ਵਰ੍ਹੇ ਗੰਡ ਸਾਰੇ ਦੇਸ਼ ਅੰਦਰ ਡੀ.ਸੀ. ਦਫਤਰਾਂ ਅੱਗੇ ਧਰਨੇ ਦੇ ਕੇ ਮਨਾਈ ਜਾਵੇਗੀ । ਮੀਟਿੰਗ ਵਿੱਚ ਸਾਥੀਆਂ ਵਲੋ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਚੁਕਾਈ ਵਿੱਚ ਦੇਰੀ ਅਤੇ ਕਿਸਾਨਾਂ ਦੀ ਮੰਡੀਆਂ ਵਿੱਚ ਹੋ ਰਹੀ ਖੱਜਲ-ਖੁਆਰੀ ਦੀ ਨਿਖੇਧੀ ਕੀਤੀ ਗਈ । ਮੰਗ ਕੀਤੀ ਗਈ ਕੇ ਝੋਨੇ ਵਿੱਚ ਲਗਾਏ ਨਜਾਇਜ ਕੱਟ ਦੇ ਪੈਸੇ ਕਿਸਾਨਾਂ ਨੂੰ ਦਿਤੇ ਜਾਣ । ਉਨ੍ਹਾਂ ਨੇ ਪੰਜਾਬ ਸਰਕਾਰ ਤੋ ਇਹ ਮੰਗ ਵੀ ਕੀਤੀ ਕਿ ਗੰਨਾ ਮਿਲਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ, ਕਿਸਾਨਾਂ ਦੇ ਗੰਨੇ ਦੇ ਪੈਸੇ ਨਾਲੋ-ਨਾਲ ਦਿਤੇ ਜਾਣ ਅਤੇ ਪਿਛਲਾ ਰਹਿੰਦਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ । ਆਗੂਆਂ ਨੇ ਕਿਹਾ ਕਿ ਡੀ.ਏ.ਪੀ. ਖਾਦ ਵਿੱਚ ਹੋਏ ਘੱਪਲੇ ਦੀ ਇੰਨਕੁਆਰੀ ਕਰਕੇ ਦੋਸ਼ੀਆ ਨੂੰ ਸਜਾ ਦਿਤੀ ਜਾਵੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਖਾਦ ਮੁਹਾਇਆ ਕਰਵਾਈ ਜਾਵੇ ਅਤੇ ਖਾਦ ਨਾਲ ਵਾਧੂ ਪ੍ਰੋਡਕਟ ਜਬਰਦਸਤੀ ਚਕਾਉਣੇ ਬੰਦ ਕੀਤੇ ਜਾਣ ।