News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

51 ਸਾਲਾਂ ਦੇ ਹੋਏ ਸਚਿਨ ਤੇਂਦੁਲਕਰ, ਜਨਮਦਿਨ ’ਤੇ ਜਾਣੋ ਉਹ ਕਿੰਨੀ ਜਾਇਦਾਦ ਦੇ ਹਨ ਮਾਲਕ

51 ਸਾਲਾਂ ਦੇ ਹੋਏ ਸਚਿਨ ਤੇਂਦੁਲਕਰ, ਜਨਮਦਿਨ ’ਤੇ ਜਾਣੋ ਉਹ ਕਿੰਨੀ ਜਾਇਦਾਦ ਦੇ ਹਨ ਮਾਲਕ

(TTT)ਪੂਰੀ ਦੁਨੀਆਂ ‘ਚ ਜਦੋਂ ਵੀ ਕ੍ਰਿਕਟ ਦੀ ਗੱਲ ਹੁੰਦੀ ਹੈ ਤਾਂ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਜ਼ਿਕਰ ਕੀਤਾ ਜਾਂਦਾ ਹੈ। ਕਿਉਂਕਿ ਉਨ੍ਹਾਂ ਨੇ ਭਾਰਤੀ ਕ੍ਰਿਕਟ ‘ਚ ਜੋ ਭੂਮਿਕਾ ਨਿਭਾਈ ਹੈ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ।
ਦਸ ਦਈਏ ਕਿ 100 ਸੈਂਕੜੇ ਲਗਾਉਣ ਵਾਲੇ ਅਤੇ 200 ਟੈਸਟ ਮੈਚ ਖੇਡਣ ਵਾਲੇ ਦੁਨੀਆ ਦੇ ਇਕਲੌਤੇ ਖਿਡਾਰੀ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਦਾ ਭਗਵਾਨ ਵੀ ਕਿਹਾ ਜਾਂਦਾ ਹੈ। ਅੱਜ ਯਾਨੀ 24 ਅਪ੍ਰੈਲ 2024 ਉਨ੍ਹਾਂ ਲਈ ਬਹੁਤ ਖਾਸ ਦਿਨ ਹੈ, ਕਿਉਂਕਿ ਉਹ ਅੱਜ 51 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਇੰਨੇ ਰਿਕਾਰਡ ਬਣਾਏ ਹਨ ਕਿ ਉਨ੍ਹਾਂ ਦਾ ਨਾਂ ਕ੍ਰਿਕਟ ਦੇ ਇਤਿਹਾਸ ‘ਚ ਦਰਜ ਹੈ। ਭਾਵੇਂ ਉਹ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਕਮਾਈ ਦੇ ਮਾਮਲੇ ‘ਚ ਉਹ ਅਜੇ ਵੀ ਸੁਪਰਹਿੱਟ ਹਨ। ਤਾਂ ਆਉ ‘ਸਚਿਨ ਤੇਂਦੁਲਕਰ ਦੇ ਜਨਮਦਿਨ’ ਦੇ ਮੌਕੇ ‘ਤੇ ਜਾਣਦੇ ਹਾਂ ਕਿ ਉਹ ਕਿੰਨੀ ਜਾਇਦਾਦ ਦੇ ਮਾਲਕ ਹਨ?