
ਐਸ.ਡੀ. ਕਾਲਜ, ਹੁਸ਼ਿਆਰਪੁਰ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ।

(TTT) ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਧਾਨ ਡਾ. ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀਗੋਪਾਲ ਸ਼ਰਮਾ, ਸੰਯੁਕਤ ਸਕੱਤਰ ਸ਼੍ਰੀ ਤਿਲਕ ਰਾਜ ਸ਼ਰਮਾ ਅਤੇ ਪਿ੍ੰਸੀਪਲ ਡਾ. ਸਵਿਤਾ ਗੁਪਤਾ ਏਰੀ ਦੀ ਯੋਗ ਅਗਵਾਈ ਵਿੱਚ ਕਾਲਜ ਦੇ ਐਨ. ਐਸ. ਐਸ. ਯੂਨਿਟ ਵਲੋਂ ਵਿਸ਼ਵ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਸਵਿਤਾ ਗੁਪਤਾ ਏਰੀ ਨੇ ਕਾਲਜ ਦੇ ਸਹਾਇਕ ਸਟਾਫ਼ ਦਾ ਉਨ੍ਹਾਂ ਦੇ ਬਹੁਮੁੱਲੇ ਯੋਗਦਾਨ ਅਤੇ ਕੀਮਤੀ ਸੇਵਾਵਾਂ ਲਈ ਧੰਨਵਾਦ ਕੀਤਾ। ਮੈਨੇਜਮੈਂਟ ਅਤੇ ਪ੍ਰਿੰਸੀਪਲ ਨੇ ਸਹਾਇਕ ਸਟਾਫ਼ ਨੂੰ ਵਰਦੀਆਂ ਦੀ ਮੁਫ਼ਤ ਵੰਡ ਦਾ ਵੀ ਐਲਾਨ ਕੀਤਾ। ਇਸ ਮੌਕੇ ਪੋ੍. ਪ੍ਸ਼ਾਂਤ ਸੇਠੀ, ਪੋ੍. ਨੇਹਾ ਵਸ਼ਿਸ਼ਟ, ਪੋ੍. ਮਨੀਸ਼ਾ ਠਾਕੁਰ ਅਤੇ ਡਾ. ਸਚਿਨ ਕੁਮਾਰ ਵੀ ਮੌਜੂਦ ਸਨ।

