ਰੋਟਰੀ ਕਲੱਬ ਨੇ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਨੂੰ ਬੈਂਚ ਕੀਤੇ ਭੇਟ
ਹੁਸ਼ਿਆਰਪੁਰ, 9 ਅਗਸਤ :(TTT) ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਸਫਲਤਾਪੂਰਵਕ ਢੰਗ ਨਾਲ ਚੱਲ ਰਹੀ ਹੈ। ਇਸ ਲਾਇਬ੍ਰੇਰੀ ਵਿਚ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਪੜ੍ਹਾਈ ਕਰਨ ਆਉਂਦੇ ਹਨ ਅਤੇ ਲਾਇਬ੍ਰੇਰੀ ਦੀਆਂ ਸੁਵਿਧਾਵਾਂ ਦਾ ਭਰਪੂਰ ਲਾਭ ਪ੍ਰਾਪਤ ਕਰ ਰਹੇ ਹਨ। ਇਸ ਲਾਇਬ੍ਰੇਰੀ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਰੋਟਰੀ ਕਲੱਬ ਹੁਸ਼ਿਆਰਪੁਰ ਵੱਲੋਂ ਬੱਚਿਆਂ ਨੂੰ ਪਾਰਕ ਵਿਚ ਬੈਠਣ ਲਈ ਚਾਰ ਬੈਂਚ ਮੁੱਹਈਆ ਕਰਵਾਏ ਗਏ। ਇਸ ਮੌਕੇ ਰੋਟਰੀ ਕੱਲਬ ਦੇ ਪ੍ਰਧਾਨ ਸਨੇਹ ਜੈਨ, ਸੈਕਟਰੀ ਟਿਮਾਟਨੀ ਆਹਲੂਵਾਲੀਆ ਤੋਂ ਇਲਾਵਾ ਮੈਂਬਰ ਅਸ਼ੋਕ ਜੈਨ, ਜੀ.ਐਸ ਬਾਵਾ, ਯੋਗੇਸ਼ ਚੰਦਰ , ਸੰਜੀਵ ਕੁਮਾਰ , ਚੰਦਰ ਸਰੀਨ , ਡਾ. ਰਣਜੀਤ ਅਤੇ ਹੋਰ ਮੈਂਬਰ ਮੌਜੂਦ ਸਨ।
ਡਿਜੀਟਲ ਲਾਇਬ੍ਰੇਰੀ ਦੇ ਕਨਵੀਨਰ ਮੰਗੇਸ਼ ਸੂਦ ਨੇ ਦੱਸਿਆ ਕਿ ਲਾਇਬ੍ਰੇਰੀ ਵਿਚ ਕਰੀਬ 700 ਤੋਂ ਵੱਧ ਵਿਦਿਆਰਥੀ ਰਜਿਸਟਰ ਹਨ ਅਤੇ ਰੋਜ਼ਾਨਾ 150 ਦੇ ਕਰੀਬ ਵਿਦਿਆਰਥੀ ਲਾਇਬ੍ਰੇਰੀ ਵਿਚ ਸੁਵਿਧਾਵਾਂ ਦਾ ਲਾਭ ਉਠਾਉਂਦੇ ਹਨ। ਡਿਜੀਟਲ ਲਾਇਬ੍ਰੇਰੀ ਫੁਲੀ ਏਅਰ ਕੰਡੀਸ਼ਨਡ ਅਤੇ ਵਾਈ ਫਾਈ ਸਬੰਧੀ ਸੁਵਿਧਾਵਾਂ ਨਾਲ ਲੈਸ ਹੈ। ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਵਿਚ ਵਿਦਿਆਰਥੀ ਪ੍ਰਤੀਯੋਗੀ ਪ੍ਰੀਖਿਆਵਾਂ ਸਬੰਧੀ ਤਿਆਰੀ ਕਰਦੇ ਹਨ, ਜਿਵੇਂ ਯੂ.ਪੀ.ਐਸ.ਸੀ, ਨੀਟ, ਜੇ.ਈ ਅਤੇ ਹੋਰਨਾਂ ਸਰਕਾਰੀ ਨੌਕਰੀਆਂ ਸਬੰਧੀ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ।
ਵਿਜੈ ਕੁਮਾਰ ਲਾਇਬ੍ਰੇਰੀਅਨ ਨੇ ਅਪੀਲ ਕੀਤੀ ਹੈ ਕਿ ਡਿਜ਼ੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਦੀਆਂ ਸੁਵਿਧਾਵਾਂ ਦਾ ਵਿਦਿਆਰਥੀ ਭਰਪੂਰ ਮਾਤਰਾ ਵਿੱਚ ਲਾਭ ਉਠਾ ਕੇ ਆਪਣੇ ਭਵਿੱਖ ਨੂੰ ਉਜਾਗਰ ਕਰਨ।