ਸੰਗਰੂਰ ‘ਚ ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਛੱਤ, ਮਾਂ ਦੀ ਮੌਤ, ਨੂੰਹ-ਪੁੱਤ ਪੀਜੀਆਈ ਦਾਖਲ

Date:

ਸੰਗਰੂਰ ‘ਚ ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਛੱਤ, ਮਾਂ ਦੀ ਮੌਤ, ਨੂੰਹ-ਪੁੱਤ ਪੀਜੀਆਈ ਦਾਖਲ

(TTT)ਸੰਗਰੂਰ ਦੇ ਪਿੰਡ ਘਰਾਚੋਂ ਵਿਖੇ ਦੇਰ ਰਾਤ ਨੂੰ ਪਰਿਵਾਰ ਦੇ ਤਿੰਨ ਜੀਆਂ ‘ਤੇ ਮਕਾਨ ਦੀ ਛੱਤ ਡਿੱਗ ਗਈ ਹੈ। ਅਤਿ ਦੁਖਦਾਈ ਘਟਨਾ ‘ਚ ਇੱਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਦੋ ਜਣਿਆਂ ਨੂੰ ਗੰਭੀਰ ਹਾਲਤ ਦੇ ਚਲਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਘਰ ਵਿੱਚ ਬਜ਼ੁਰਗ ਔਰਤ ਜਸਮੇਲ ਕੌਰ ਆਪਣੇ ਮੁੰਡੇ ਅਤੇ ਨੂੰਹ ਸਮੇਤ ਰਹਿ ਰਹੀ ਸੀ। ਘਟਨਾ ਦੇਰ ਰਾਤ 8:30 ਵਜੇ ਦੀ ਹੈ, ਜਦੋਂ ਪਿੰਡ ਘਰਾਚੋਂ ‘ਚ ਇੱਕ ਮਕਾਨ ਦੀ ਛੱਤ ਡਿੱਗ ਗਈ। ਪਿੰਡ ਘਰਾਚੋਂ ਦੀ ਚਹਿਲਾਂ ਪੱਤੀ ‘ਚ ਰਹਿੰਦੇ ਅਮਰੀਕ ਸਿੰਘ ਦੇ ਘਰ ਦੀ 30 ਸਾਲ ਪੁਰਾਣੀ ਛੱਤ ਅਚਾਨਕ ਡਿੱਗਣ ਕਾਰਨ ਬਜ਼ੁਰਗ ਮਾਤਾ ਜਸਪਾਲ ਕੌਰ, ਉਸ ਦੇ ਮੁੰਡੇ ਅਮਰੀਕ ਸਿੰਘ ਅਤੇ ਨੂੰਹ ਹਰਜਿੰਦਰ ਕੌਰ ਮਲਬੇ ਹੇਠ ਦੱਬ ਗਏ। ਉਪਰੰਤ ਪਤਾ ਲੱਗਣ ‘ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕੱਢ ਕੇ ਸੰਗਰੂਰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਜਿਸ ਵਿੱਚ ਮਾਤਾ ਜਸਪਾਲ ਕੌਰ ਦੀ ਮੌਤ ਹੋ ਗਈ ਹੈ।
ਗੰਭੀਰ ਜ਼ਖ਼ਮੀ ਹਾਲਤ ਦੇ ਚਲਦਿਆਂ ਹਸਪਤਾਲ ਦੇ ਡਾਕਟਰਾਂ ਨੇ ਅਮਰੀਕ ਸਿੰਘ ਅਤੇ ਉਸ ਦੀ ਘਰਵਾਲੀ ਹਰਜਿੰਦਰ ਕੌਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਕਿ ਘਰ ਦੀ ਛੱਤ ਤਕਰੀਬਨ 30 ਸਾਲਾ ਪੁਰਾਣੀ ਸੀ ਅਤੇ ਇਸ ਥਾਂ ‘ਤੇ ਉਨ੍ਹਾਂ ਦੇ ਵਾਹਨ ਤੇ ਭਾਰੀ ਸਮਾਨ ਵੀ ਪਿਆ ਸੀ। ਲੋਕਾਂ ਨੇ ਦੱਸਿਆ ਕਿ ਮਾਤਾ ਪੁਰਾਣੇ ਕਮਰੇ ਦੇ ਵਿੱਚ ਰਹਿੰਦੀ ਸੀ। ਪਿੰਡ ਵਾਸੀਆਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ।

Share post:

Subscribe

spot_imgspot_img

Popular

More like this
Related

हिमाचल के ऊना में पेट्रोल पंप कर्मियों पर दराट-तलवार से हमला, 60 हजार रुपये लूटे

पुलिस थाना टाहलीवाल क्षेत्र में स्थित जियो पेट्रोल...

हिमाचल में भाजपा को 25 फरवरी को मिल सकता है नया अध्यक्ष, इस नाम पर चल रहा मंथन

हिमाचल प्रदेश में भारतीय जनता पार्टी को 25 फरवरी...