ਪੰਜਾਬੀਆਂ ਲਈ ਰਾਹਤ ਭਰੀ ਖ਼ਬਰ; ਨਹੀਂ ਵਧਣਗੀਆਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਦੀਆਂ ਦਰਾਂ
(TTT)ਪੰਜਾਬ ‘ਚ ਹਾਈਵੇ ਤੋਂ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਸੂਬੇ ਅੰਦਰ ਟੋਲ ਪਲਾਜ਼ਿਆਂ ਦੀਆਂ ਦਰਾਂ ‘ਚ ਵਾਧਾ ਨਹੀਂ ਹੋਇਆ ਹੈ। ਜਿਸ ਦੇ ਚੱਲਦੇ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਦੇ ਵੀ ਟੋਲ ਦਰਾਂ ‘ਚ ਵਾਧਾ ਨਹੀਂ ਹੋਵੇਗਾ। ਟੋਲ ਦਰਾਂ ‘ਚ ਵਾਧਾ ਹੋਣ ‘ਤੇ ਚੋਣ ਕਮਿਸ਼ਨ ਨੇ ਰੋਕ ਲਗਾਈ ਹੈ।
ਦੱਸ ਦਈਏ ਕਿ ਪਿਛਲੇ ਦਿਨੀ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਦੇਸ਼ ਦੇ ਜਿੰਨ੍ਹੇ ਵੀ ਟੋਲ ਪਲਾਜ਼ੇ ਹਨ ਉਨ੍ਹਾਂ ਦੇ ਰੇਟ ਵਧਾਉਣ ਦੀ ਇੱਕ ਲਿਸਟ ਜਾਰੀ ਕੀਤੀ ਗਈ ਸੀ, ਜਿਸ ਦੇ ਵਿੱਚ ਸੂਬੇ ਦਾ ਸਭ ਤੋਂ ਮਹਿੰਗਾ ਲੁਧਿਆਣਾ ਲਾਡੋਵਾਲ ਟੋਲ ਪਲਾਜਾ ਵੀ ਸ਼ਾਮਲ ਸੀ। ਜਿਸ ਮੁਤਾਬਿਕ 5 ਰੁਪਏ ਤੋਂ ਲੈ ਕੇ 35 ਰੁਪਏ ਤੱਕ ਦੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਰੇਟ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਸੀ, ਪਰ ਹੁਣ ਇਸ ਦੇ ਉੱਤੇ ਰੋਕ ਲਾ ਦਿੱਤੀ ਗਈ।