ਨਵੋਦਿਆ ਵਿਦਿਆਲਿਆ ਫਲਾਹੀ ‘ਚ ਛੇਵੀਂ ਜਮਾਤ ਲਈ ਰਜਿਸਟਰੇਸ਼ਨ 23 ਸਤੰਬਰ ਤੱਕ
ਹੁਸ਼ਿਆਰਪੁਰ, 16 ਸਤੰਬਰ:(TTT) ਆਧੁਨਿਕ ਅਤੇ ਮਿਆਰੀ ਸਿੱਖਿਆ ਦੇਣ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫਲਾਹੀ ਵਿਚ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਹਿ ਸਿੱਖਿਆ ਵਾਲੇ ਰਿਹਾਇਸ਼ੀ ਪੀ.ਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਚ ਅਗਲੇ ਵਿੱਦਿਅਕ ਵਰ੍ਹੇ 2025- 26 ਦੀ ਛੇਵੀਂ ਜਮਾਤ ਲਈ ਇਸ ਵਿਦਿਅਕ ਵਰ੍ਹੇ 2024-25 ਵਿਚ ਪੰਜਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਆਨਲਾਈਨ ਰਜਿਸਟਰੇਸ਼ਨ ਦੀ ਤਰੀਕ 23 ਸਤੰਬਰ 2024 ਤੱਕ ਵਧਾਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੱਕੇ ਵਸਨੀਕ ਹੋਣ, ਵਿਦਿਆਰਥੀ ਨੇ 2022-23 ਵਿਚ ਤੀਜੀ ਜਮਾਤ, 2023-24 ਵਿਚ ਚੌਥੀ ਜਮਾਤ ਮਾਨਤਾ ਪ੍ਰਾਪਤ ਸਕੂਲ ਤੋਂ ਪਾਸ ਕੀਤੀ ਹੋਵੇ ਅਤੇ ਮੌਜੂਦਾ 2024-25 ਵਿਦਿਅਕ ਵਰ੍ਹੇ ਵਿਚ ਪੰਜਵੀਂ ਜਮਾਤ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਨਤਾ ਪ੍ਰਾਪਤ ਸਕੂਲ ਵਿਚ ਪੜ੍ਹ ਰਿਹਾ ਹੋਵੇ। ਉਸ ਦਾ ਜਨਮ 1 ਮਈ 2013 ਤੋਂ 31 ਜੁਲਾਈ 2015 (ਦੋਹਾਂ ਤਰੀਕਾਂ ਸਮੇਤ) ਤੱਕ ਹੋਇਆ ਹੋਵੋ, 31 ਜੁਲਾਈ 2024 ਤੋਂ ਪਹਿਲਾਂ ਪੰਜਵੀਂ ਜਮਾਤ ਵਿਚ ਵਿਦਿਆਰਥੀ ਦਾਖਲ ਹੋਇਆ ਹੋਵੇ। ਉਨ੍ਹਾਂ ਦੱਸਿਆ ਕਿ ਓ.ਬੀ.ਸੀ ਵਰਗ ਦੇ ਵਿਦਿਆਰਥੀਆਂ ਦੇ ਮਾਪੇ ਸੇਵਾ ਕੇਂਦਰ ਤੋਂ ਪਤਾ ਕਰ ਲੈਣ ਕਿ ਉਹ ਕੇਂਦਰੀ ਸੂਚੀ ਵਿਚ ਪੰਜਾਬ ਦੇ ਓ.ਬੀ.ਸੀ ਵਿਚ ਆਉਂਦੇ ਹਨ ਜਾਂ ਨਹੀਂ। ਜੇਕਰ ਨਹੀਂ ਆਉਂਦੇ ਤਾਂ ਜਨਰਲ ਵਰਗ ਵਿਚ ਰਜਿਸਟਰੇਸ਼ਨ ਕਰਾਉਣ। ਆਨਲਾਈਨ ਲਿੰਕ https://cbseitms.rcil.gov.in/nvs/Index/Registration ਹੈ। ਚੋਣ ਪ੍ਰੀਖਿਆ 18 ਜਨਵਰੀ 2025 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੋਣ ਸੈਂਟਰਾਂ ਵਿੱਚ ਹੋਵੇਗੀ। ਰਜਿਸਟਰੇਸ਼ਨ ਕਰਨ ਤੋਂ ਪਹਿਲਾਂ ਪ੍ਰੌਸਪੈਕਟਸ ਵਿਚ ਸਾਰੀਆਂ ਸ਼ਰਤਾਂ ਪੜ੍ਹ ਲਈਆਂ ਜਾਣ।