News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਗੁਰੂ ਨਗਰੀ ’ਚ ਰਿਕਾਰਡਤੋੜ ਗਰਮੀ, ਦਿਨ ਦਾ ਤਾਪਮਾਨ 42 ਡਿਗਰੀ ਤੋਂ ਪਾਰ, ਮਾਹਿਰਾਂ ਵਲੋਂ ਅਪਡੇਟ ਜਾਰੀ

ਗੁਰੂ ਨਗਰੀ ’ਚ ਰਿਕਾਰਡਤੋੜ ਗਰਮੀ, ਦਿਨ ਦਾ ਤਾਪਮਾਨ 42 ਡਿਗਰੀ ਤੋਂ ਪਾਰ, ਮਾਹਿਰਾਂ ਵਲੋਂ ਅਪਡੇਟ ਜਾਰੀ

(TTT) ਅੰਮ੍ਰਿਤਸਰ -ਮਈ ਮਹੀਨੇ ਵਿਚ ਹੀ ਪੈ ਰਹੀ ਤੇਜ਼ ਗਰਮੀ ਅਤੇ ਵਗ ਰਹੀ ਲੂ ਨਾਲ ਸ਼ਹਿਰ ਵਾਸੀ ਤਰਾਹ-ਤਰਾਹ ਕਰ ਰਹੇ ਹਨ। ਲੋਕਾਂ ਦਾ ਇੰਨਾ ਨੁਕਸਾਨ ਹੋ ਰਿਹਾ ਹੈ ਕਿ ਜ਼ਿਆਦਾਤਰ ਲੋਕ ਘਰਾਂ ਵਿਚ ਰਹਿਣ ਲਈ ਮਜ਼ਬੂਰ ਹੋ ਗਏ ਹਨ। ਮਈ ਮਹੀਨੇ ਵਿਚ ਪੈ ਰਹੀ ਗਰਮੀ ਅਤੇ ਲੂ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹੋ ਗਏ ਹਨ। ਤੇਜ਼ ਗਰਮੀ ਕਾਰਨ ਹਾਲਾਤ ਇਹ ਬਣ ਗਏ ਹਨ ਕਿ ਘਰਾਂ ਅਤੇ ਦਫ਼ਤਰਾਂ ਵਿਚ ਚੱਲ ਰਹੇ ਏ. ਸੀ. ਵੀ ਕੜਕਦੀ ਗਰਮੀ ਵਿਚ ਨਾਕਾਮ ਸਾਬਤ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਗਰਮੀ ਇੰਨੀ ਵੱਧ ਗਈ ਹੈ ਕਿ ਲੋਕ ਪਹਿਲਾਂ ਹੀ ਦਹਿਸ਼ਤ ਦੇ ਸਾਏ ਹੇਠ ਹਨ ਕਿ ਜੇਕਰ ਹੁਣ ਹਾਲਾਤ ਇੰਨੇ ਭਿਆਨਕ ਹੋ ਗਏ ਹਨ ਤਾਂ ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿਚ ਕੀ ਸਥਿਤੀ ਹੋਵੇਗੀ। ਜ਼ਿਆਦਾਤਰ ਅਮੀਰ ਪਰਿਵਾਰਾਂ ਨੇ ਪਹਾੜੀ ਸਥਾਨਾਂ ਵੱਲ ਜਾਣ ਲਈ ਪਹਿਲਾਂ ਹੀ ਹੋਟਲਾਂ ਵਿਚ ਅਗਾਊਂ ਬੁਕਿੰਗ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦਸ ਸਾਲ ਪਹਿਲਾਂ ਤੱਕ ਗਰਮੀ ਦਾ ਰਿਕਾਰਡ ਪੱਧਰ ਸੀ ਪਰ ਇਸ ਵਾਰ ਲੱਗਦਾ ਹੈ ਕਿ ਪਿਛਲੇ ਸਾਰੇ ਰਿਕਾਰਡ ਟੁੱਟ ਜਾਣਗੇ।