
ਹੁਸ਼ਿਆਰਪੁਰ, ( TTT ):- ਯੰਗ ਖ਼ਾਲਸਾ ਗਰੁੱਪ ਦੀ ਟੀਮ ਵੱਲੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ 18 ਲੋੜਵੰਦ ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬੋਲਦੇ ਹੋਏ ਯੰਗ ਖਾਲਸਾ ਗਰੁੱਪ ਦੇ ਪ੍ਰਧਾਨ ਇੰਜ ਜਗਜੀਤ ਸਿੰਘ ਬੱਤਰਾ ਨੇ ਦੱਸਿਆ ਕਿ ਯੰਗ ਖਾਲਸਾ ਗਰੁੱਪ ਰਜਿ. ਦੀ ਟੀਮ ਵੱਲੋਂ ਕਈ ਤਰ੍ਹਾਂ ਦੀਆਂ ਸੇਵਾਵਾਂ ਕੀਤੀਆ ਜਾਂਦੀਆਂ ਹਨ,ਜਿਵੇਂ ਕਿ ਖੂਨਦਾਨ ਕੈਂਪ ਲਾਉਣੇ, ਮਰੀਜ਼ਾਂ ਨੂੰ ਖੂਨ ਦਾਨ ਕਰਨਾ,ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਦੀ ਸੇਵਾ,ਲੋੜਵੰਦ ਮਰੀਜ਼ਾਂ ਦੀ ਸੇਵਾ, ਲੋੜਵੰਦ ਬੱਚਿਆਂ ਦੀ ਫ਼ੀਸ ਅਤੇ ਕਿਤਾਬਾਂ ਕਾਪੀਆਂ ਸਬੰਧੀ ਸੇਵਾ, ਅਤੇ ਹੋਰ ਅਨੇਕਾਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਸਰਦਾਰ ਅਵਤਾਰ ਸਿੰਘ ਲਾਇਲ, ਭਾਈ ਸਰਬਜੀਤ ਸਿੰਘ, ਡਾਕਟਰ ਹਰਜਿੰਦਰ ਸਿੰਘ ਓਬਰਾਏ,ਅਮਰਜੀਤ ਸਿੰਘ,ਜਗਜੀਤ ਸਿੰਘ, ਦਲਜੀਤ ਸਿੰਘ, ਗਗਨਦੀਪ ਸਿੰਘ, ਬਲਜਿੰਦਰ ਸਿੰਘ, ਹਰਮਿੰਦਰ ਸਿੰਘ,ਮਨੁਰੀਤ, ਰਾਜਵਿੰਦਰ ਕੌਰ, ਤਨੁ ਆਦਿ ਸ਼ਾਮਲ ਸਨ।

