ਰਾਕੇਸ਼ ਸੁੰਮਨ ਹੋਣਗੇ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ

Date:

ਰਾਕੇਸ਼ ਸੁੰਮਨ ਹੋਣਗੇ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ

ਹੁਸ਼ਿਆਰਪੁਰ, ( ਨਵਨੀਤ ਸਿੰਘ ਚੀਮਾ ):-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਅਨੁਸਾਰ ਅਤੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਸਪਾ ਦੇ ਲੋਕ ਸਭਾ ਹੁਸ਼ਿਆਰਪੁਰ (ਰਾਖਵੇਂ) ਤੋਂ ਉਮੀਦਵਾਰ ਸ਼੍ਰੀ ਰਾਕੇਸ਼ ਸੁੰਮਨ ਜੀ ਹੋਣਗੇ। ਸ਼੍ਰੀ ਬੈਣੀਵਾਲ ਜੀ ਨੇ ਅੱਗੇ ਕਿਹਾ ਕਿ ਜਲਦ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਜਾਣਗੇ, ਸਾਰੇ ਉਮੀਦਵਾਰਾਂ ਦੇ ਪੈਨਲ ਤੇ ਅੰਤਿਮ ਫੈਂਸਲਾ ਭੈਣ ਕੁਮਾਰੀ ਮਾਇਆਵਤੀ ਜੀ ਵਲੋਂ ਲਿਆ ਜਾ ਰਿਹਾ ਹੈ। ਬਸਪਾ ਸੂਬਾ ਪ੍ਰਧਾਨ ਸ਼ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਰਾਜਨੀਤੀਕ ਪਿਛੋਕੜ ਨਾਲ ਸਬੰਧਿਤ ਸ਼੍ਰੀ ਰਾਕੇਸ਼ ਸੁੰਮਨ ਦੇ ਦਾਦਾ ਜੀ ਦੇ ਭਰਾ ਮਰਹੂਮ ਸ਼੍ਰੀ ਕਰਮ ਚੰਦ ਜੀ ਵਿਧਾਨ ਸਭਾ ਹੁਸ਼ਿਆਰਪੁਰ ਤੋਂ ਉਪਚੋਣ ਤਹਿਤ ਸੰਨ 1957 ਵਿੱਚਕਾਂਗਰਸ ਨੂੰ 13000 ਵੋਟਾਂ ਨਾਲ ਹਰਾਕੇ ਬਾਬਾ ਸਾਹਿਬ ਡਾ ਭੀਮ ਰਾਉ ਅੰਬੇਡਕਰ ਜੀ ਦੀ ਪਾਰਟੀ ਸੈਡੀਊਲ ਕਾਸਟ ਫੈਡਰੇਸ਼ਨ ਪਾਰਟੀ ਤੋਂ ਵਿਧਾਇਕ ਜਿੱਤੇ ਸਨ। ਓਹਨਾ ਦੇ ਪਿਤਾ ਫੌਜ ਵਿੱਚ ਮਿਲਟਰੀ ਇੰਜੀਨੀਅਰ ਸਰਵਿਸ ਵਿਚ ਸੇਵਾ ਕੀਤੀ ਹੈ। ਉਹ ਖੁਦ ਆਪ ਇਲਾਕੇ ਦੇ ਨਾਮਵਰ ਸਮਾਜਸੇਵੀ ਹਨ ਜੋਕਿ ਰੋਕੀ ਨਿਕਨੇਮ ਦੇ ਨਾਮ ਮਸ਼ਹੂਰ ਨੌਜਵਾਨ ਆਗੂ ਹਨ। ਸ ਗੜ੍ਹੀ ਨੇ ਅੱਗੇ ਕਿਹਾ ਕਿ ਲੋਕ ਸਭਾ ਹੁਸ਼ਿਆਰਪੁਰ ਵਿੱਚ ਬਸਪਾ ਦੇ ਸੰਗਠਨ ਦੀ ਲਾਮਬੰਦੀ ਸਬੰਧੀ ਜਰੂਰੀ ਦਿਸ਼ਾ ਨਿਰਦੇਸ਼ 3 ਅਪ੍ਰੈਲ ਨੂੰ ਮੀਟਿੰਗ ਕਰਕੇ ਬਸਪਾ ਦੀ ਲੀਡਰਸ਼ਿਪ ਨੂੰ ਦਿੱਤੇ ਜਾਣਗੇ।

Share post:

Subscribe

spot_imgspot_img

Popular

More like this
Related

चौधरी बलबीर सिंह पब्लिक स्कूल को जीएनए यूनिवर्सिटी के एजुकेशन कम साइंस फेयर में द्वितीय पुरस्कार

फगवाड़ा, 17 जनवरी 2025(TTT): जीएनए यूनिवर्सिटी, फगवाड़ा द्वारा आयोजित...

ड्राइवरों के लिए आंखों की जांच शिविर का आयोजन

होशियारपुर, 17 जनवरी(TTT): राष्ट्रीय सड़क सुरक्षा माह 2025 के अंतर्गत आज...

ਨਗਰ ਨਿਗਮ ਵਿਖੇ ਪ੍ਰਾਪਰਟੀ ਟੈਕਸ,ਪਾਣੀ ਤੇ ਸੀਵਰੇਜ਼ ਦੇ ਬਿੱਲਾਂ,ਟਰੇਡ ਲਾਇਸੈਂਸ ਤੇ ਰੈਂਟ/ਤਹਿਬਜ਼ਾਰੀ ਦੀ ਕੁਲੈਕਸ਼ਨ ਸ਼ੁਰੂ : ਡਾ.ਅਮਨਦੀਪ ਕੌਰ

ਹੁਸ਼ਿਆਰਪੁਰ, 17 ਜਨਵਰੀ (TTT): ਕਮਿਸ਼ਨਰ ਨਗਰ ਨਿਗਮ ਡਾ.ਅਮਨਦੀਪ ਕੌਰ ਨੇ ਦੱਸਿਆ ਕਿ ਦਫ਼ਤਰ ਨਗਰ ਨਿਗਮ ਵਿਖੇ ਪ੍ਰਾਪਰਟੀ ਟੈਕਸ,ਵਾਟਰ ਸਪਲਾਈ ਤੇ ਸੀਵਰੇਜ਼ ਦੇ ਬਿੱਲਾਂ,ਟਰੇਡ ਲਾਇਸੈਂਸ ਅਤੇ ਰੈਂਟ//ਤਹਿਬਜ਼ਾਰੀ ਦੀ ਕੁਲੈਕਸ਼ਨ ਸ਼ੁਰੂ ਹੋ ਗਈ ਹੈ। ਇਸ ਕੰਮ ਲਈ ਨਗਰ ਨਿਗਮ ਦਫ਼ਤਰ ਵਿਖੇ ਕਾਊਂਟਰ ਸਥਾਪਿਤ ਕੀਤੇ ਗਏ ਹਨ ਜਿਥੇ ਕਿ ਪਬਲਿਕ ਕੰਮਕਾਜ ਵਾਲੇ ਦਿਨ ਆ ਕੇ ਆਪਣੇ ਬਿੱਲਾਂ ਦੀ ਅਦਾਇਗੀ ਕਰ ਕਰ ਸਕਦੀ ਹੈ। ਉਨ੍ਹਾਂ ਦੱਸਿਆਂ ਕਿ ਪਬਲਿਕ ਦੀ ਸਹੂਲਤ ਲਈ ਕੱਲ੍ਹ...