ਰੇਲਵੇ ਮੰਡੀ ਸਕੂਲ ਦੀ ਨੈਸ਼ਨਲ ਪੱਧਰ ਤੇ ਬੱਲੇ ਬੱਲੇ
(TTT) ਨੈਸ਼ਨਲ ਪੱਧਰ ਤੇ ਲੁਧਿਆਣਾ ਵਿਖੇ ਹੋਈਆਂ 68ਵੀਆਂ ਸਕੂਲ ਗੇਮਜ਼ ਵਿੱਚ ਸਰਕਾਰੀ ਕੰਨਿਆ ਸਕੈਂਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੀਆਂ ਚਾਰ ਵਿਦਿਆਰਥਣਾਂ ਗੁੜੀਆ, ਅੰਜਲੀ, ਸੋਨੀ, ਕੋਮਲ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮਤੀ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਵਿੱਚ ਅਤੇ ਪ੍ਰਿੰਸੀਪਲ ਸ਼੍ਰੀ ਰਾਜਨ ਅਰੋੜਾ ਜੀ ਦੀ ਦੇਖ ਰੇਖ ਵਿੱਚ ਅੰਡਰ 19 ਹੈਂਡਬਾਲ ਪ੍ਰਤਿਯੋਗਿਤਾ ਵਿੱਚ ਸ਼ਿਰਕਤ ਕਰਦੇ ਹੋਏ ਫਾਈਨਲ ਮੁਕਾਬਲੇ ਵਿੱਚ ਹਿਮਾਚਲ ਪ੍ਰਦੇਸ਼ ਨੂੰ 17/24 ਦੇ ਅੰਤਰ ਨਾਲ ਹਰਾ ਕੇ ਗੋਲਡ ਮੈਡਲ ਹਾਸਲ ਕੀਤਾ। ਸਕੂਲ ਵਾਪਸੀ ਤੇ ਪ੍ਰਿੰਸੀਪਲ ਰਾਜਨ ਅਰੋੜਾ ਜੀ ਵੱਲੋਂ ਇਹਨਾਂ ਵਿਦਿਆਰਥਨਾਂ ਦਾ ਉਹਨਾਂ ਦੇ ਮਾਪਿਆਂ ,ਕੋਚ ਸ਼ਾਮ ਲਾਲ ਜੀ ਅਤੇ ਹਰਦੀਪ ਸਿੰਘ ਜੀ ਦਾ ਸਮੂਹ ਸਟਾਫ ਅਤੇ ਐਸ.ਐਮ.ਸੀ ਮੈਂਬਰਾਂ ਨਾਲ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵਿੱਚ ਸਕੂਲ ਦੇ ਸਪੋਰਟਸ ਸਟਾਫ ਸ਼੍ਰੀਮਤੀ ਸਰਬਜੀਤ ਕੌਰ ਅਤੇ ਸਿਮੀ ਬਾਲਾ ਦੀ ਵੀ ਪ੍ਰਿੰਸੀਪਲ ਵੱਲੋਂ ਭਰਪੂਰ ਸ਼ਲਾਗਾ ਕੀਤੀ ਗਈl ਪ੍ਰਿੰਸੀਪਲ ਸਰ ਨੇ ਸਾਰੇ ਬੱਚਿਆਂ ਨੂੰ ਅੱਗੇ ਇੰਟਰਨੈਸ਼ਨਲ ਲੈਵਲ ਤੇ ਚੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਸਕੂਲ ਅਤੇ ਸਮੂਹ ਸਟਾਫ ਵੱਲੋਂ ਆਪਣਾ ਪੂਰਨ ਯੋਗਦਾਨ ਦੇਣ ਦਾ ਵਾਦਾ ਕੀਤਾ। ਬਾਕੀ ਬੱਚਿਆਂ ਨੂੰ ਵੀ ਉਨਾਂ ਨੇ ਇਸੀ ਤਰ੍ਹਾਂ ਮੱਲਾਂ ਮਾਰ ਕੇ ਸਕੂਲ ਅਤੇ ਹੁਸ਼ਿਆਰਪੁਰ ਦਾ ਨਾਮ ਰੋਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਉਹਨਾਂ ਆਖਿਆ ਕਿ ਇਸ ਮਾਣਮੱਤੀ ਪ੍ਰਾਪਤੀ ਨਾਲ ਜਿੱਥੇ ਰੇਲਵੇ ਮੰਡੀ ਸਕੂਲ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਹੋਇਆ ਹੈ ਉਥੇ ਨੈਸ਼ਨਲ ਪੱਧਰ ਤੇ ਵੀ ਇਸ ਨੇ ਸੁਰਖੀਆਂ ਬਟੋਰੀਆਂ ਹਨ। ਸਮੂਹ ਅਧਿਆਪਕਾਂ ਨੇ ਵੀ ਇਸ ਸਨਮਾਨ ਸਮਾਰੋਹ ਵਿੱਚ ਆਪਣੀ ਸ਼ਿਰਕਤ ਕੀਤੀ ਅਤੇ ਬੱਚਿਆਂ ਦੇ ਉਜਵਲ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।