ਆਰ. ਸੇਟੀ ਵਿਖੇ ਕੰਪਿਊਟਰਾਈਜ਼ਡ ਅਕਾਊਂਟਿੰਗ ਦਾ ਮੁਫ਼ਤ ਕੋਰਸ 4 ਜੂੁਨ ਤੋਂ
ਹੁਸ਼ਿਆਰਪੁਰ, 20 ਮਈ
(TTT)ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਸਿਵਲ ਲਾਈਨਜ਼, ਹੁਸ਼ਿਆਰਪੁਰ ਵਿਖੇ ਸਥਿਤ ਪੀ.ਐਨ.ਬੀ. ਆਰ. ਸੇਟੀ (ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ) ਵੱਲੋਂ 4 ਜੂਨ 2024 ਤੋਂ ਕੰਪਿਊਟਰਾਈਜ਼ਡ ਅਕਾਊਂਟਿੰਗ ਦਾ ਇਕ ਮਹੀਨੇ ਦਾ ਮੁਫ਼ਤ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਰਜਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ 18 ਤੋਂ 45 ਸਾਲ ਤੱਕ ਦੇ ਚਾਹਵਾਨ ਉਮੀਦਵਾਰ ਆਧਾਰ ਕਾਰਡ ਦੀ ਕਾਪੀ, 2 ਪਾਸਪੋਰਟ ਸਾਈਜ਼ ਫੋਟੋ, ਵਿਦਿਅਕ ਯੋਗਤਾ ਸਰਟੀਫਿਕੇਟਾਂ ਦੀਆਂ ਕਾਪੀਆਂ ਅਤੇ ਐਸ.ਸੀ/ਬੀ.ਪੀ.ਐਲ. ਸਰਟੀਫਿਕੇਟ, ਜੇਕਰ ਕੋਈ ਹੋਵੇ ਤਾਂ 4 ਜੂਨ 2024 ਤੋਂ ਪਹਿਲਾਂ ਇੰਸਟੀਚਿਊਟ ਵਿਖੇ ਆ ਕੇ ਜਾਂ 9463284447 ’ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਲਾਸ ਦਾ ਸਮਾਂ ਸਵੇਰੇ 9.30 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਬਿਲਕੁਲ ਮੁਫਤ ਹੈ, ਸਗੋਂ ਇੰਸਟੀਚਿਊਟ ਵਿਚ ਬਿਨਾਂ ਕਿਸੇ ਫੀਸ ਦੇ ਦੁਪਹਿਰ ਦਾ ਖਾਣਾ ਅਤੇ ਚਾਹ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਸਿਖਿਆਰਥੀਆਂ ਨੂੰ ਇਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ 01882-295880 ਜਾਂ 9872759614 ਉਤੇ ਸੰਪਰਕ ਕੀਤਾ ਜਾ ਸਕਦਾ ਹੈ।