ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਹਿਮਾਚਲ ‘ਚ ਹੋਈ ਮੌਤ, ਖੱਡ ‘ਚ ਕਾਰ ਡਿੱਗਣ ਕਾਰਨ ਵਾਪਰਿਆ ਹਾਦਸਾ
(TTT)ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਹਿਮਾਚਲ ਪ੍ਰਦੇਸ਼ ਦੇ ਡਲਹੌਜੀ ਨੇੜੇ ਡੂੰਘੀ ਖੱਡ ‘ਚ ਕਾਰ ਡਿੱਗਣ ਕਾਰਨ ਮੌਤ ਹੋ ਗਈ ਹੈ। ਪੰਜਾਬ ਪੁਲਿਸ ਦਾ ਕਾਂਸਟੇਬਲ ਰਮਨ ਕੁਮਾਰ, ਗੁਰਦਾਸਪੁਰ ‘ਚ ਤੈਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਡਲਹੌਜੀ ਨੇੜੇ ਖਜਿਆਰ ‘ਚ ਆਪਣੇ ਪਰਿਵਾਰ ਨਾਲ ਗਿਆ ਹੋਇਆ ਸੀ।
ਜਾਣਕਾਰੀ ਅਨੁਸਾਰ ਕਾਂਸਟੇਬਲ ਰਮਨ ਕੁਮਾਰ, ਗੁਰਦਾਸਪੁਰ ‘ਚ ਤੈਨਾਤ ਸੀ ਅਤੇ ਆਪਣੇ ਪਰਿਵਾਰ ਨਾਲ ਡਲਹੌਜੀ ਘੁੰਮਣ ਗਿਆ ਸੀ। ਇਸ ਦੌਰਾਨ ਖਜਿਆਰ ਨੇੜੇ ਟ੍ਰੈਫਿਕ ਹੋਣ ਕਾਰਨ ਉਸ ਨੇ ਆਪਣੇ ਪਰਿਵਾਰ ਨੂੰ ਪੈਦਲ ਅੱਗੇ ਚੱਲਣ ਲਈ ਕਿਹਾ ਅਤੇ ਖੁਦ ਕਾਰ ਨੂੰ ਪਾਰਕਿੰਗ ‘ਚ ਲਗਾਉਣ ਲੱਗਿਆ ਤਾਂ ਅਚਾਨਕ ਕਾਰ ਖੱਡ ‘ਚ ਜਾ ਡਿੱਗੀ।
<iframe width=”560″ height=”315″ src=”https://www.youtube.com/embed/_kFb0xlzxvE?si=aDpFdY1ffeF5RWAo” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>