ਪੰਜਾਬ, ਇੰਡੀਅਨ ਪੁਲਿਸ ਫਾਊਂਡੇਸ਼ਨ ਦੇ ਅੰਦਰੂਨੀ ਪੁਲਿਸ ਸੁਧਾਰ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ
(TTT) ਜੋ ਕਿ ਸਟੇਸ਼ਨ ਪੱਧਰ ‘ਤੇ ਨਾਗਰਿਕ-ਕੇਂਦ੍ਰਿਤ ਪੁਲਿਸਿੰਗ ਵਿਚ ਬਦਲਾਅ ਕਰਨ ‘ਤੇ ਕੇਂਦਰਿਤ ਹੈ। ਇਸ ਪਹਿਲਕਦਮੀ ਦਾ ਉਦੇਸ਼ ਸ਼ਿਕਾਇਤ/ਐਫ.ਆਈ.ਆਰ. ਦਰਜ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ, ਪੁਲਿਸ ਪ੍ਰਤੀਕਿਰਿਆ ਅਤੇ ਵਿਵਹਾਰ ਨੂੰ ਸੁਧਾਰਨ, ਪਰੇਸ਼ਾਨੀ ਨੂੰ ਘਟਾਉਣਾ, ਅਤੇ ਨਾਗਰਿਕ ਸੇਵਾਵਾਂ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਵਧਾਉਣਾ ਹੈ।
ਐਸ.ਏ.ਐਸ.ਨਗਰ ਅਤੇ ਰੂਪਨਗਰ ਦੇ 15 ਥਾਣਿਆਂ ਵਿੱਚ ਸ਼ੁਰੂ ਹੋ ਕੇ, ਇਹ ਪ੍ਰੋਜੈਕਟ ਰਾਜ ਭਰ ਵਿੱਚ ਵਿਸਤਾਰਤ ਕੀਤਾ ਜਾਵੇਗਾ।