ਪੰਜਾਬ ਸਰਕਾਰ ਵੱਲੋਂ ਵਿਸ਼ਵ ਪਰਿਅਟਨ ਦਿਵਸ ਮਨਾਇਆ ਗਿਆ : ਹਰਿੰਦਰ ਸਿੰਘ ( ਪ੍ਰਧਾਨ ਪ੍ਰਿਥਵੀ ਵੈਲਫੇਅਰ ਸੋਸਾਇਟੀ )
(TTT) ਮਿਤੀ 27//9/24 ਨੂੰ ਹੁਸ਼ਿਆਰਪੁਰ ਜਿਲਾ ਪ੍ਰਸ਼ਾਸ਼ਨ , ਜੰਗਲਾਤ ਵਿਭਾਗ ਅਤੇ ਪੰਜਾਬ ਸੈਰ ਸਪਾਟਾ ਵਿਭਾਗ ਦੇ ਸਾਂਝੇ ਉਪਰਾਲੇ ਸਦਕਾ ਨਾਰਾ ਜੰਗਲ ਵਿਸ਼ਰਾਮ ਘਰ ਵਿਖੇ ” ਵਿਸ਼ਵ ਪਰਿਅਟਨ ਦਿਵਸ ” ਮਨਾਇਆ ਗਿਆ । ਸ਼੍ਰੀਮਤੀ ਕੋਮਲ ਮਿੱਤਲ ਜੀ ( ਡੀ.ਸੀ. ਹੁਸ਼ਿਆਰਪੁਰ ) ਦੇ ਵਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਜੰਗਲਾਤ ਵਿਭਾਗ ਵਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਡਾ. ਸੰਜੀਵ ਤਿਵਾੜੀ ਜੀ ( ਮੁੱਖ ਵਣਪਾਲ , ਉਤਰੀ ਖੇਤਰ , ਪੰਜਾਬ ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਉਘੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਹਰਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਮਿਸ਼ਨ ਕੇ3 ਦੇ ਸੰਸਥਾਪਕ ਡਾ. ਅਮਨਦੀਪ ਸਿੰਘ ਵਲੋਂ ਸਰਕਾਰ ਦੇ ਸਹਿਯੋਗ ਨਾਲ ਨਾਰਾ ਜੰਗਲ ਚ ਰਾਤ ਦੇ ਲਸ਼ਕਰ ਦਾ ਆਯੋਜਨ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਵਿੱਚ ਹੇਰ ਵੀ ਅਨੇਕ ਕੁਦਰਤ ਪ੍ਰੇਮੀ ਸਾਥੀਆਂ ਨੇ ਹਿੱਸਾ ਲਿਆ। ਪੰਜਾਬ ਸਰਕਾਰ ਵੱਲੋਂ ਉਲੀਕੇ ਇਸ ਆਯੋਜਨ ਵਿੱਚ ਸਮੂਹ ਸ਼ਮੂਲੀਅਤ ਕਰਨ ਵਾਲੇਆਂ ਨੂੰ ਸ਼ਾਮ ਵੇਲੇ ਚਾ ਪਕੌੜੇ , ਅਤੇ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ । ਚਾਹ ਪੀਣ ਤੋਂ ਬਾਅਦ ਇਕ ਵਿਚਾਰ ਚਰਚਾ ਕੀਤੀ ਗਈ । ਵੀਚਾਰ ਚਰਚਾ ਦਾ ਵਿਸ਼ਾ ਵਾਤਾਵਰਣ , ਜੰਗਲ ਦੀ ਸੰਭਾਲ ਕਰਨਾ , ਜੰਗਲੀ ਜੀਵਾਂ ਦੀ ਹੋਂਦ ਬਚਾਉਣਾ , ਪ੍ਰਦੂਸ਼ਣ ਆਦਿ ਸੀ । ਨਾਲ ਹੀ ਇਸ ਗੱਲ ਵੀ ਚਰਚਾ ਕੀਤੀ ਗਈ ਕਿ ਕੁਦਰਤ ਅਤੇ ਜੀਵਾਂ ਨੂੰ ਬਗੈਰ ਨੁਕਸਾਨ ਪਹੁੰਚਾਇਆਂ , ਪਰਿਅਟਨ ਨੂੰ ਕੀਵੇਂ ਵਧਾਵਾ ਦਿੱਤਾ ਜਾਏ । ਸਭਨਾਂ ਨੇ ਆਪਣੇ ਆਪਣੇ ਸੁਝਾਅ ਦਿੱਤੇ । ਇਸ ਵਿਚਾਰ ਚਰਚਾ ਉਪਰੰਤ ਆਗ ਦਾ ਧੂਣਾ ਬਾਲ ਕੇ ਵਾਤਾਵਰਣ ਨਾਲ ਜੁੜੇ ਤਜਰਬੇ ਸਾਂਝੇ ਕੀਤੇ ਗਏ । ਹਰਿੰਦਰ ਸਿੰਘ ਨੇ ਆਪਣਾ ਬੀਜ ਗੇਂਦ ਬਣਾਉਣ ਅਤੇ ਖਿਲਾਰਣ ਦਾ ਤਜਰਬਾ ਸਾਂਝਾ ਕੀਤਾ । ਉਨ੍ਹਾਂ ਪਤੰਗ ਦੀ ਡੋਰ ਤੋਂ ਪੰਛਿਆ ਅਤੇ ਮਨੁਖਾਂ ਨੂੰ ਹੋ ਰਹੇ ਨੁਕੁਸਾਨ ਉਤੇ ਵੀ ਚਾਨਣਾ ਪਾਇਆ । ਅਮਨਦੀਪ ਸਿੰਘ ਨੇ ਕੁਦਰਤ ਉਪਰ ਲਿਖੀਆਂ ਕਵਿਤਾਵਾਂ ਨਾਲ ਸਮਾਂ ਬੰਨਿਆ । ਡਾਕਟਰ ਮੰਨਣ ਨੇ ਸਵਾਮੀ ਵਿਵੇਕਾਨੰਦ ਦੀ ਕਵਿਤਾ ਸੁਣਾਈ । ਇਸ ਤੋਂ ਬਾਅਦ ਸਾਰੇ ਹੀ ਆਪਣੇ ਆਪਣੇ ਤੰਬੂ ਵਿੱਚ ਜਾ ਕੇ ਸੋ ਗਏ । ਤੜਕੇ ਸਵੇਰ ਦੀ ਚਾਹ ਤੋਂ ਬਾਅਦ ਜੰਗਲ ਦੀ ਸੈਰ ਕੀਤੀ ਗਈ । ਤਕਰੀਬਨ 3 ਕੀਲੋਮੀਟਰ ਪੈਦਲ ਯਾਤਰਾ ਕਰਦਿਆਂ ਅਨੇਕਾਂ ਹੀ ਵੱਖ ਵੱਖ ਕਿਸਮਾਂ ਦੇ ਪੰਛੀ, ਪੇੜ ਆਦਕ ਦੇਖਣ ਨੂੰ ਮਿਲੇ। ਨਾਰਾ ਡੈਮ ਤਕ ਇਹ ਸੈਰ ਕੀਤੀ ਗਈ । ਸੈਰ ਕਰਨ ਦੌਰਾਨ ਰਾਹ ਵਿੱਚ ਖਿਲਰੇ ਪਲਾਸਟਿਕ ਦੇ ਲਿਫ਼ਾਫ਼ੇ , ਬੋਤਲਾਂ ਅਤੇ ਹੋਰ ਅਨੇਕ ਧਰਤੀ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਵਸਤੂਆਂ ਨੂੰ ਚੁਗਿਆ ਗਿਆ । ਵਿਸ਼ਰਾਮ ਘਰ ਪੜ੍ਹਨ ਉਪਰੰਤ ਸਵੇਰ ਦਾ ਨਾਸ਼ਤਾ ਕੀਤਾ ਅਤੇ ਆਪਣੇ ਆਪਣੇ ਘਰਾਂ ਨੂੰ ਚਾਲੇ ਪਾਏ ਗਏ । ਇਸ ਮੌਕੇ ਤੇ ਨਲਿਨ ਯਾਦਵ ( ਜੰਗਲਾਤ ਅਫ਼ਸਰ ) , ਜਤਿੰਦਰ ਰਾਣਾ ( ਰੇਂਜ ਅਫ਼ਸਰ ) ਆਯੂਸ਼, ਜਸਵੀਰ ਸਿੰਘ ( ਫਾਰੈਸਟਰ ) , ਸ. ਗੁਰਮੀਤ ਸਿੰਘ ਤੇ ਤਰਸੇਮ ਸਿੰਘ ਮੰਡਿਆਲ਼ਾ ਜੀ ਦੁਆਰਾ ਪ੍ਰਬੰਧ ਕਰਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ । ਜੰਗਲ ਚ ਸੁਰੱਖਿਆ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ। ਇਸ ਮੌਕੇ ਤੇ ਮਨ ਗੋਗੀਆ , ਡਾ. ਮੀਨਾਕਸ਼ੀ ਮੈਨਨ, ਨਾਇਬ ਤਹਿਸੀਲਦਾਰ(ਰਿ.) ਜਸਵੀਰ ਸਿੰਘ, ਸ਼੍ਰੀ ਸੁਖਵਿੰਦਰ ਸਿੰਘ ਤੇ ਅਪਸਟੇਟ ਰੇਸਤਰਾਂ ਦੇ ਮਾਲਕ ਸ. ਵਰਿੰਦਰ ਸਿੰਘ ਸਮੇਤ ਹੋਰ ਵੀ ਅਨੇਕ ਸਮਾਜ ਸੇਵੀ ਹਾਜਰ ਹੋਏ। ਹਰਿੰਦਰ ਸਿੰਘ ਵੱਲੋਂ ਇਸ ਮੌਕੇ ਤੇ ਕੁੱਝ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ।
ਡਾਕਟਰ ਸੰਜੀਵ ਤਿਵਾਰੀ ਨੇ ਸਾਰੀ ਹੀ ਪਹੁਚੀ ਸ਼ਖਸਿਅਤਾਂ ਦਾ ਧੰਨਵਾਦ ਕੀਤਾ ।