ਮਾਨਸੂਨ ਤੋਂ ਪਹਿਲਾਂ ਬਾਰਿਸ਼ ਦੀ ਘਾਟ ਨਾਲ ਜੂਝ ਰਿਹਾ ਪੰਜਾਬ ਤੇ ਹਰਿਆਣਾ, ਇਨ੍ਹਾਂ ਜ਼ਿਲ੍ਹਿਆ ‘ਤੇ ਪਿਆ ਵੱਡਾ ਅਸਰ
ਗੁਰਦਾਸਪੁਰ(TTT) -ਇਸ ਸਾਲ ਗਰਮੀ ਦੇ ਮੌਸਮ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਬਾਰਿਸ਼ ਦੀ ਮਾਤਰਾ ਵਿਚ ਵੱਡੀ ਕਮੀ ਦਰਜ ਕੀਤੀ ਗਈ ਹੈ। ਪੰਜਾਬ ਅਤੇ ਉਤਰੀ ਭਾਰਤ ਦੇ ਸੂਬਿਆਂ ਅੰਦਰ ਪ੍ਰੀ-ਮਾਨਸੂਨ ਦਾ ਜੂਨ ਮਹੀਨਾ ਬਾਰਿਸ਼ ਪੈਣ ਦੇ ਪੱਖ ਤੋਂ ਬੇਹੱਦ ਨਿਰਾਸ਼ਾ ਜਨਕ ਰਿਹਾ ਹੈ। ਖਾਸ ਤੌਰ ’ਤੇ ਪੰਜਾਬ ਅਤੇ ਹਰਿਆਣਾ ਮੌਨਸੂਨ ਤੋਂ ਪਹਿਲਾਂ ਬਾਰਿਸ਼ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ। ਪੰਜਾਬ ਦੀ ਔਸਤ ਸਾਲਾਨਾ ਵਰਖਾ ਲਗਭਗ 650 ਮਿਲੀਮੀਟਰ ਹੈ, ਜਿਸ ’ਚ 450 ਮਿਲੀਮੀਟਰ ਤੋਂ 480 ਮਿਲੀਮੀਟਰ ਬਰਸਾਤੀ ਸੀਜ਼ਨ ਦੌਰਾਨ ਜੂਨ ਤੋਂ ਸਤੰਬਰ ਤੱਕ ਹੁੰਦੀ ਹੈ।