ਗਰਮੀ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਲੇਟ ਸ਼ੁਰੂ ਕਰਨ ਦੀ ਦਿੱਤੀ ਸਲਾਹ
(TTT)ਗੁਰਦਾਸਪੁਰ: ਪੰਜਾਬ ’ਚ 11 ਅਤੇ 15 ਜੂਨ ਤੋਂ ਝੋਨੇ ਦੀ ਅਧਿਕਾਰਤ ਤੌਰ ’ਤੇ ਲਵਾਈ ਸ਼ੁਰੂ ਹੋ ਜਾਵੇਗੀ ਪਰ ਪੰਜਾਬ ਵਿਚ ਏਨੀ ਦਿਨੀ ਪੈ ਰਹੀ ਅੱਤ ਦੀ ਗਰਮੀ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਲਾਹ ਦਿੱਤੀ ਹੈ ਕਿ ਕਿਸਾਨਾਂ ਵੱਲੋਂ ਝੋਨਾ ਜਿੰਨਾਂ ਵੀ ਲੇਟ ਲਗਾਇਆ ਜਾ ਸਕਦਾ ਹੈ, ਉਨ੍ਹਾਂ ਹੀ ਲੇਟ ਲਗਾਉਣ, ਕਿਉਂਕਿ ਅੱਤ ਦੀ ਗਰਮੀ ’ਚ ਲਗਾਇਆ ਝੋਨਾ ਧੁੱਪ ਦੀ ਤੇਜ਼ ਤਪਸ਼ ਨਾਲ ਝੁਲਸ ਜਾਂਦਾ ਹੈ ਅਤੇ ਕਿਸਾਨ ਦਾ ਵਿੱਤੀ ਨੁਕਸਾਨ ਵੀ ਹੁੰਦਾ ਹੈ।