ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਹੁਸ਼ਿਆਰਪੁਰ ਨੇ ਮਿਸ਼ਨ ਸਮਾਇਲ ਤਹਿਤ ਪੰ. ਜਗਰ ਰਾਮ ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ ਵਿਖੇ ਸ਼ੂਰੂ ਕੀਤੀ ਜਨਤਕ ਕਾਉਸਲਿੰਗ ਅਤੇ ਗਾਈਡੈਂਸ ਸੈਸ਼ਨ ਲਗਾਇਆ
ਹੁਸ਼ਿਆਰਪੁਰ (2-03-2024), ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਅਤੇ ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਂਬਰ ਸਕੱਤਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰ. ਰਾਜੇਸ਼ ਕੁਮਾਰ ਧੁਣਾ ਹੁਸ਼ਿਆਰਪੁਰ ਪੰ. ਜਗਰ ਰਾਮ ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ ਜੀ ਦੀ ਅਗਵਾਈ ਹੇਠ ਸਮਾਈਲ ਮੁਹਿੰਮ ਤਹਿਤ ਪੰ. ਜਗਰ ਰਾਮ ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ ਵਿਖੇ ਜਨਤਕ ਕਾਉਸਲਿੰਗ ਅਤੇ ਗਾਈਡੈਂਸ ਸੈਸ਼ਨ ਲਗਾਇਆ ਜਿਸ ਵਿੱਚ ਹਰਮਿੰਦਰ ਸਿੰਘ ਕਾਉਸਲਰ , ਪ੍ਰੋ. ਰੂਪੇਸ਼ ਸ਼ਰਮਾ ਫਾਰਮੇਸੀ ਵਿਭਾਗ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।ਇਸ ਹੈਲਪ ਡੈਸਕ ਵਿੱਚ ਕਾਉਂਸਲਰਜ਼ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਹੁਸ਼ਿਆਰਪੁਰ ਨੇ ਕਿਹਾ ਕਿ ਇਸ ਸਮਾਇਲ ਮੁਹਿੰਮ ਦਾ ਮੁੱਖ ਮੱਤਵ ਜਨਤਕ ਥਾਵਾਂ ਤੇ ਆਮ ਜਨਤਾ ਨੂੰ ਨਸ਼ਾਖੋਰੀ ਦੇ ਮਾੜੇ ਪ੍ਰਭਾਵ, ਨਸ਼ਾਖੋਰੀ ਦੇ ਕਾਰਨ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਨਸ਼ਾਖੋਰੀ ਦੇ ਮੁਫਤ ਇਲਾਜ ਬਾਰੇ ਜਾਗਰੂਕ ਕਰਨਾ ਹੈ। ਆਮ ਜਨਤਾ ਵਿੱਚ ਜੇਕਰ ਕਿਸੇ ਵਿਅਕਤੀ ਨੂੰ ਡਰੱਗ ਕਾਉਸਲਿੰਗ ਦੀ ਜ਼ਰੂਰਤ ਹੈਂ ਉਹ ਵਿਅਕਤੀ ਆਪਣੀ ਕਾਉਸਲਿੰਗ ਕਰਵਾ ਸਕਦਾ ਹੈਂ। ਇਸ ਮੁਹਿੰਮ ਦਾ ਮੁੱਖ ਮੰਤਵ ਲੋਕਾਂ ਦੇ ਚਿਹਰੇ ਤੇ ਮੁਸਕਾਨ ਲਿਆਣਾ ਹੈਂ। ਜੋ ਵਿਅਕਤੀ ਸਵੈ ਇੱਛਾ ਨਾਲ ਨਸ਼ਿਆਂ ਤੋਂ ਨਿਕਲ ਕੇ ਆਪਣੀ ਜ਼ਿੰਦਗੀ ਸੁਧਾਰਨਾ ਚਾਹੁੰਦਾ ਹੈਂ ਉਸਦੀ ਇਸ ਮੁਹਿੰਮ ਅਧੀਨ ਸਹਾਇਤਾ ਕੀਤੀ ਜਾਵੇਗੀ। ਜਿਸ ਦੇ ਨਾਲ ਨਸ਼ਿਆਂ ਨਾਲ ਗ੍ਰਸਤ ਵਿਅਕਤੀ ਦੇ ਪਰਿਵਾਰ ਦੇ ਚਿਹਰਿਆ ਤੇ ਸਮਾਇਲ (ਮੁਸਕਾਨ) ਅਤੇ ਉਮੀਦ ਦੀ ਕਿਰਨ ਦੇਖਣ ਨੂੰ ਮਿਲ ਸਕੇ। ਇਸ ਮੌਕੇ ਤੇ 177 ਲੋਕਾਂ ਨੇ ਹੈਲਪ ਡੈਸਕ ਤੋਂ ਨਸ਼ੇ ਦੇ ਇਲਾਜ ਅਤੇ ਇਸ ਦੀ ਰੋਕਥਾਮ ਬਾਰੇ ਜਾਨਕਾਰੀ ਲਈ।
ਇਸ ਮੌਕੇ ਕਾਲਜ ਪ੍ਰਿੰਸੀਪਲ ਧੁਣਾ ਨੇ ਕਿਹਾ ਕਿ ਸਰਕਾਰੀ ਪੁਨਰਵਾਸ ਕੇਂਦਰ ਹੁਸ਼ਿਆਰਪੁਰ ਦਾ ਉਪਰਾਲਾ ਸ਼ਲਾਘਾਯੋਗ ਹੈਂ, ਇਸ ਨਾਲ ਵਿਅਕਤੀ, ਸਮਾਜ,ਵਿਦਿਆਰਥੀਆਂ, ਅਤੇ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਦਾ ਵੱਡਮੁਲਾਂ ਉਪਰਾਲਾ ਹੈਂ। ਉਨ੍ਹਾਂ ਕਿਹਾ ਕਾਲਜ ਦਾ ਐਟੀ ਡਰੱਗਜ਼ ਸੈੱਲ ਹਰ ਸਮੇਂ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਹੁਸ਼ਿਆਰਪੁਰ ਦੇ ਨਾਲ ਨਸ਼ਿਆ ਦੇ ਖਿਲਾਫ ਜਾਗਰੂਕਤਾਂ ਲਈ ਨਾਲ ਖੜ੍ਹਾ ਹੈਂ।ਇਸ ਮੋਕੇ ਤੇ ਇਸ਼ਕਰਨ ਸਿੰਘ, ਸੁਚਾ ਸਿੰਘ, ਅਭਿ ਕੁਮਾਰ, ਕ੍ਰਿਸ਼ਵ ਸੋਨੀ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ।